ਫਗਵਾੜਾ 08 ਮਈ (ਸ਼ਿਵ ਕੋੜਾ)- ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ (ਆਈ.ਪੀ.ਐਸ.) ਅਤੇ ਜਨਰਲ ਸਕੱਤਰ ਆਰ.ਐਸ. ਕੁੰਡੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਵਿਖੇ ਕਰਵਾਈ ਅੰਡਰ-20 ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਅਤੇ ਅੰਮ੍ਰਿਤਸਰ ਵਿਖੇ ਆਯੋਜਿਤ ਅੰਡਰ-17 ਸਬ ਜੂਨੀਅਨ ਚੈਂਪੀਅਨਸ਼ਿਪ ਵਿਚ ਜਿਲ੍ਹਾ ਕਪੂਰਥਲਾ ਨੇ ਤੀਸਰੀ ਪੁਜੀਸ਼ਨ ਹਾਸਲ ਕਰਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਵਿੱਤ ਸਕੱਤਰ ਪੀ.ਆਰ. ਸੌਂਧੀ ਸਾਬਕਾ ਇੰਟਰਨੈਸ਼ਨਲ ਕੋਚ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਹਬਾਜ ਸਿੰਘ ਦੀ ਦੇਖਰੇਖ ਹੇਠ ਬਠਿੰਡਾਂ ਵਿਖੇ ਹੋਈ ਰੈਸਲਿੰਗ ਚੈਂਪੀਅਨਸ਼ਿਪ ‘ਚ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਦੇ ਪਹਿਲਾਨ ਵਿਸ਼ਾਲ ਕੁਮਾਰ ਨੇ 70 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ, ਨਿਸ਼ਾਂਤ ਕੁਮਾਰ ਨੇ 92 ਕਿਲੋ ਭਾਰ ਵਰਗ ਵਿਚ ਸਿਲਵਰ ਮੈਡਲ, ਪਰਵਿੰਦਰ ਨੇ 86 ਕਿਲੋ ਭਾਰ ਵਰਗ ਕਰਨਵੀਰ ਨੇ 65 ਕਿਲੋ ਭਾਰ ਵਰਗ ਤੇ ਸਹਿਜਪਾਲ (ਆਰ.ਸੀ.ਐਫ.) ਨੇ ਬ੍ਰਾਉਂਜ ਮੈਡਲ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਹੋਈ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿਲ੍ਹਾ ਕਪੂਰਥਲਾ ਦੇ ਹਰਜੋਤ ਪਹਿਲਵਾਨ ਨੇ 65 ਕਿਲੋ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਜਿਲ੍ਹੇ ਦਾ ਨਾਮ ਚਮਕਾਇਆ ਹੈ। ਇਹਨਾਂ ਸਾਰੇ ਜੇਤੂ ਪਹਿਲਵਾਨਾਂ ਦਾ ਅੱਜ ਫਗਵਾੜਾ ਦੇ ਆਰ.ਪੀ.ਡੀ. ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਅਤੇ ਰਵਿੰਦਰ ਨਾਥ ਕੋਚ ਨੇ ਜੇਤੂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਭਵਿੱਖ ਵਿਚ ਹੋਰ ਵੀ ਤਨਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਬਜੀਤ ਸਿੰਘ ਸੱਬਾ ਸੰਘਾ, ਬਲਵੀਰ ਕੁਮਾਰ, ਵਿਸ਼ਾਲ ਨੰਨ੍ਹਾ ਡਡਵਾਲ, ਜਤਿਨ ਸ਼ੁਕਲਾ ਕੋਚ, ਰੀਤ ਪ੍ਰੀਤ ਪਾਲ ਸਿੰਘ ਪੀ.ਆਰ.ਓ. ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਹਾਜਰ ਸਨ।
0 Comments