ਲੋਕ ਸਭਾ ਜਿਮਨੀ ਚੋਣ - 48 ਘੰਟੇ ਪਹਿਲਾਂ ਸੋਮਵਾਰ ਸ਼ਾਮ 6 ਵਜੇ ਹੋਵੇਗਾ ਚੋਣ ਪ੍ਰਚਾਰ ਬੰਦ ਵੋਟਾਂ ਵਾਲੇ ਦਿਨ ਪੋਲਿਗ ਬੂਥ ਦੇ 100 ਮੀਟਰ ਦੇ ਦਾਇਰੇ ’ਚ ਚੋਣ ਪ੍ਰਚਾਰ ਨਹੀਂ ਲੋਕ ਸਭਾ ਹਲਕੇ ’ਚ 1618512 ਵੋਟਰ ਜਿਸ ਵਿੱਚ 843299 ਪੁਰਸ਼ ਅਤੇ 775173 ਮਹਿਲਾ ਵੋਟਰ ਸ਼ਾਮਿਲ
10 ਮਈ ਨੂੰ ਪੈਣਗੀਆਂ ਵੋਟਾਂ ਤੇ ਗਿਣਤੀ 13 ਮਈ ਨੂੰ
ਜਲੰਧਰ 07 ਮਈ (ਅਮਰਜੀਤ ਸਿੰਘ)- ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਦੀ ਜਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਚਲਾਈ ਜਾ ਰਹੀ ਚੋਣ ਮੁਹਿੰਮ 10 ਮਈ ਨੂੰ ਪੈਣ ਵਾਲੀਆਂ ਵੋਟਾਂ ਤੋਂ 48 ਘੰਟੇ ਪਹਿਲਾਂ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਬੰਦ ਹੋ ਜਾਵੇਗਾ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 10 ਮਈ ਨੂੰ ਵੋਟਾਂ ਦੇ ਮੱਦੇਨਜ਼ਰ 8 ਮਈ ਸ਼ਾਮ 6 ਵਜੇ ਤੋਂ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੀਆਂ ਜਨਤਕ ਮੀਟਿੰਗਾਂ ਵੀ ਬੰਦ ਹੋ ਜਾਣਗੀਆਂ। ਰਾਜਨੀਤਿਕ ਆਗੂਅਤੇ ਪਾਰਟੀ ਵਰਕਰ ਜਿਨ੍ਹਾਂ ਦੀ ਲੋਕ ਸਭਾ ਹਲਕਾ ਜਲੰਧਰ ਵਿੱਚ ਵੋਟ ਨਹੀਂ ਹੈ ਜ਼ਿਲ੍ਹਾ ਜਲੰਧਰ ਤੋਂ ਉਕਤ ਸਮੇਂ ਅਨੁਸਾਰ ਬਾਹਰ ਜਾਣਾ ਹੋਵੇਗਾ। ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ 10 ਮਈ ਨੂੰ ਵੋਟਾਂ ਵਾਲੇ ਦਿਨ ਕਿਸੇ ਵੀ ਪਾਰਟੀ ਵਲੋਂ ਪੋਲਿਗ ਬੂਥ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਚੋਣ ਪ੍ਰਚਾਰ ਗਤੀਵਿਧੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 8 ਮਈ ਸ਼ਾਮ ਤੋਂ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਅਤੇ 13 ਮਈ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਸਬੰਧੀ ਪਹਿਲਾਂ ਹੀ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1618512 ਵੋਟਰ ਹਨ ਜਿਸ ਵਿੱਚ 38313 ਵੋਟਰ 80 ਸਾਲ ਤੋਂ ਵੱਧ ਦੀ ਉਮਰ ਦੇ ਜਦਕਿ 10526 ਦਿਵਿਆਂਗ ਵੋਟਰ ਹਨ। ਉਨ੍ਹਾਂ ਦੱਸਿਆ ਕਿ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 199776 ਵੋਟਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1972 ਪੋਲਿਗ ਸਟੇਸ਼ਨ ਹਨ ਅਤੇ ਇਨ੍ਹਾਂ ਸਾਰੇ ਪੋਲਿਗ ਸਟੇਸ਼ਨਾਂ ’ਤੇ ਵੈਬ ਕਾਸਟਿੰਗ ਸਮੇਤ ਬਾਕੀ ਲੋੜੀਂਦੀਆਂ ਸਹੂਲਤਾਂ ਦਾ ਵੀ ਪ੍ਰਬੰਧ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਿਰਪੱਖ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਨੂੰ ਨੇਪਰੇ ਚਾੜਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ ‘ਵੂਮੈਨ ਓਨਲੀ ਪੋਲਿਗ ਸਟੇਸ਼ਨ’ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ਮਹਿਲਾਵਾਂ ਵਲੋਂ ਹੀ ਸੰਭਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਪੋਲਿਗ ਬੂਥ ਸਥਾਨਿਕ ਪਿੰਗਲਵਾੜਾ ਘਰ ਵਿੱਚ ਬਣਾਇਆ ਗਿਆ ਹੈ ਜਿਸ ਦਾ ਪਬ੍ਰੰਧ ਦਿਵਿਆਂਗ ਵਿਅਕਤੀਆਂ ਵਲੋਂ ਕੀਤਾ ਜਾਵੇਗਾ।
0 Comments