ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ


ਜੰਡੂ ਸਿੰਘਾ ਦੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਮਹੰਤ ਗੋਮਤੀ ਦਾਸ ਦੇ 5ਵੇਂ ਬਰਸੀ ਸਮਾਗਮ ਮਨਾਏ

7 ਦਿਨ ਲਗਾਤਾਰ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਸਰਵਣ ਕਰਦੇ ਹੋਏ, ਨਗਰ ਦੀਆਂ ਸੰਗਤਾਂ ਹੋਈਆਂ ਨਿਹਾਲ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਸੱਚਖੰਡ ਵਾਸੀ ਮੰਦਿਰ ਦੇ ਪੁਜਾਰੀ ਮਹੰਤ ਗੋਮਤੀ ਦਾਸ ਦੇ 5ਵੇਂ ਸਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਿਛਲੇ 7 ਦਿਨਾਂ ਤੋਂ ਮੰਦਿਰ ਵਿੱਖੇ ਲਗਾਤਾਰ ਚੱਲ ਰਹੀ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਵੀ ਨਗਰ ਦੀਆਂ ਸੰਗਤਾਂ ਨੇ ਹਰ ਰੋਜ਼ ਮੰਦਿਰ ਵਿਖੇ ਪੁੱਜ ਕੇ ਸਰਵਣ ਕੀਤੀ ਅਤੇ ਅੱਜ 19 ਮਈ ਨੂੰ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਦੇ ਭੋਗ ਪੈਣ ਉਪਰੰਤ ਹਵਨ ਕੀਤਾ ਗਿਆ। ਇਸ ਸਮਾਗਮ ਮੌਕੇ ਸੰਤ ਸੰਤ ਭੋਲਾ ਦਾਸ ਭਾਰਸਿੰਘਪੁਰਾ, ਸੰਤ ਕਸ਼ਮੀਰਾ ਸਿੰਘ ਕੋਟਫਤੂਹੀ, ਸੰਤ ਹਰਮੀਤ ਸਿੰਘ ਵਣਾਂ ਸਾਹਿਬ ਵਾਲੇ, ਮਹੰਤ ਇੰਦਰ ਦਾਸ ਅਤੇ ਮਹਿੰਦਰ ਦਾਸ ਮੈਘੋਵਾਲ ਵਾਲੇ, ਮਾਤਾ ਵੈਸ਼ਨਵੀ ਜੀ ਮੁਕੇਰੀਆਂ ਵਾਲੇ ਵਿਸ਼ੇਸ਼ ਤੋਰ ਤੇ ਸੰਗਤਾਂ ਵਿੱਚ ਪੁੱਜੇ ਅਤੇ ਉਨ੍ਹਾਂ ਸੰਗਤਾਂ ਨੂੰ ਜਿਥੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਸਵ. ਮਹੰਤ ਗੋਮਤੀ ਦਾਸ ਵੱਲੋਂ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਨਿਭਾਈਆਂ ਸੇਵਾਵਾਂ ਤੇ ਚਾਨਣਾਂ ਪਾ ਕੇ ਜਾਣੂ ਕਰਵਾਉਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਮਹੰਤ ਪਵਨ ਕੁਮਾਰ ਦਾਸ, ਪੂਜਾ ਦੇਵੀ, ਡਾ. ਅਸ਼ਵਨੀਂ ਕੁਮਾਰ, ਬਾਬਾ ਰਵੀ ਕਰਵਲ, ਰਾਜਨ ਸ਼ਰਮਾਂ, ਜਗਦੀਸ਼ ਕੁਮਾਰ ਦੀਸ਼ਾ, ਨਰੇਸ਼ ਕੁਮਾਰ, ਦਿਨੇਸ਼ ਯਾਦਵ, ਸੰਤ ਸਰਵਣ ਦਾਸ, ਸਾਹਿਲ ਜ਼ੋਸ਼ੀ, ਸਾਹਿਬ ਸ਼ਰਮਾਂ, ਰੋਬਿੰਨ ਜ਼ੋਸ਼ੀ, ਰੋਸ਼ਨ ਲਾਲ, ਸੀਮਾ ਜ਼ੋਸ਼ੀ, ਬੀਨਾ ਜ਼ੋਸ਼ੀ, ਪ੍ਰਵੀਨ ਜ਼ੋਸ਼ੀ, ਨੀਲਮ ਸ਼ਰਮਾਂ, ਸੀਮਾ ਸ਼ਰਮਾਂ, ਸਾਹਿਲ ਸ਼ਰਮਾਂ, ਸ਼ੀਲਾ ਕੁਮਾਰੀ, ਰਾਜਵਿੰਦਰ, ਸੁਨੀਤਾ ਜ਼ੋਸ਼ੀ, ਸਵਿਤਾ ਸ਼ਰਮਾਂ, ਪ੍ਰੀਤਮ ਦਾਸ ਗੁਰਾਇਆ, ਸ਼ਿਵਾ ਨੰਦ ਸਿੰਘ, ਵਿਜੈ ਸਿੰਘ, ਸਰਪੰਚ ਰਣਜੀਤ ਸਿੰਘ ਮੱਲੀ, ਚੰਪਾ ਜ਼ੋਸ਼ੀ, ਅਨਾਮਿਕਾ ਸ਼ਰਮਾਂ, ਮਾਤਾ ਵਿਦਿਆ ਜੀ, ਹਰਵਿੰਦਰ ਸਿੰਘ ਕਾਕਾ, ਰਮਨ ਸੰਘਾ, ਸੁਰਿੰਦਰ ਛਿੰਦਾ ਕੁੱਕ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।   Post a Comment

0 Comments