ਪਿੰਡ ਦਰਾਵਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ


ਗਾਇਕ ਕਮਲ ਤੱਲ੍ਹਣ ਨੇ ਮਿਸ਼ਨਰੀ ਗੀਤ ਗਾ ਕੇ ਲਵਾਈ ਹਾਜ਼ਰੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਉਪਕਾਰ ਭੁਲਾਏ ਨਹੀਂ ਜਾ ਸਕਦੇ - ਸ਼ਰਨ ਦਰਾਵਾਂ

ਜਲੰਧਰ/ਆਦਮਪੁਰ 08 ਮਈ (ਸੂਰਮਾ ਪੰਜਾਬ, ਅਦਾਰਾ ਖੁਆਸਪੁਰ ਟੀ.ਵੀ)- ਹਲਕਾ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਪਿੰਡ ਦਰਾਵਾਂ ਵਿਖੇ ਬੀਤੇ ਦਿਨ ਪਹਿਲਾਂ ਡਾ. ਅੰਬੇਡਕਰ ਯੂਥ ਕਲੱਬ, ਐਨ.ਆਰ.ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੰਬਲ ਆਫ਼ ਨਾੱਲਜ਼ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਹਾੜਾ ਮਨਾਇਆ ਗਿਆ। ਗਾਇਕ ਕਮਲ ਤੱਲ੍ਹਣ ਨੇ ਮਿਸ਼ਨਰੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਗਾਇਕ ਕਮਲ ਤੱਲ੍ਹਣ ਵੱਲੋਂ ਅਨੇਕਾਂ ਹੋਰ ਗੀਤ ਗਾਏ, ਜਿਹਨਾਂ ਵਿੱਚ ਬਾਬਾ ਸਾਹਿਬ, ਸਾਹਿਬ ਕਾਂਸ਼ੀ ਰਾਮ, ਸ਼੍ਰੀ ਗੁਰੂ ਰਵਿਦਾਸ ਜੀ ਅਤੇ ਬਹੁਜਨ ਸਮਾਜ ਪਾਰਟੀ ਦੀ ਗੱਲ ਕੀਤੀ ਗਈ। ਲੋਕਾਂ ਵੱਲੋਂ ਪ੍ਰੋਗਰਾਮ ਬਹੁਤ ਜ਼ਿਆਦਾ ਵਿੱਚ ਦਿਲਚਸਪੀ ਦੇਖਿਆ ਗਿਆ ਅਤੇ ਘੰਟਿਆਂ ਬੱਧੀ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਮੌਕੇ ਪਹੁੰਚੇ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਤੇ ਵਿਚਾਰ ਚਰਚਾ ਕੀਤੀ ਅਤੇ ਲੋਕਾਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਕਹੀ। ਬੁਲਾਰਿਆਂ ਵਿੱਚ ਮਨਜੀਤ ਜੱਸੀ ਤਲਵੰਡੀ ਅਰਾਈਆਂ, ਜਸਵੀਰ ਸਿੰਘ ਖਜ਼ਾਨਚੀ ਬਸਪਾ ਆਦਮਪੁਰ ਅਤੇ ਇੰਜੀਨੀਅਰ ਜਸਵੰਤ ਰਾਏ ਸੂਬਾ ਸਕੱਤਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੱਚੀਆਂ ਵੱਲੋਂ ਬਾਬਾ ਸਾਹਿਬ ਦੇ ਗੀਤਾਂ ਤੇ ਕੋਰਿਓਗ੍ਰਾਫੀ ਵੀ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਬਸਪਾ ਆਗੂ ਮਾਸਟਰ ਰਾਮ ਲੁਭਾਇਆ, ਐਡਵੋਕੇਟ ਥੋੜੂ ਰਾਮ, ਬਲਦੇਵ ਸਲਾਲਾ, ਪ੍ਰਗਟ ਸਿੰਘ ਚੁੰਬਰ, ਮਨਜੀਤ ਜੱਸੀ, ਗੁਲਾਬ ਮਾਣਕ ਢੇਰੀ, ਕਮਲ ਭੇਲਾਂ, ਨਰਿੰਦਰ ਨਿੰਦੀ ਸਲਾਲਾ, ਸ਼ਰਨਦੀਪ ਦਰਾਵਾਂ, ਮੋਹਿਤ ਕੁਮਾਰ, ਸਨਵੀਰ, ਪਰਮਜੀਤ ਪੰਮੀ, ਮਾਸਟਰ ਸੋਹਣ ਲਾਲ, ਬਖਸ਼ੀ ਰਾਮ, ਚਰਨਜੀਤ ਬਿਨਪਾਲਕੇ, ਸਾਬਕਾ ਸਰਪੰਚ ਸਵਰਨ ਦਾਸ, ਹੈਵਨ ਕੁਮਾਰ ਰੱਤੂ ਆਸਟਰੀਆ, ਵਿਜੇ ਸੰਧੂ, ਸਨੀ ਸੰਧੂ, ਵਿੱਕੀ, ਗੱਗੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਅਤੇ ਬੀਬੀਆਂ ਹਾਜ਼ਰ ਸਨ।

Post a Comment

0 Comments