108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ : ਮਹੰਤ ਹਰੀ ਦਾਸ ਜੀ


ਹੁਸ਼ਿਆਰਪੁਰ 6 ਜੂਨ (ਦਲਜੀਤ ਅਜਨੋਹਾ)-
ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਗਊਸ਼ਾਲਾ ਲੰਗੇਰੀ ਰੋਡ ਮਾਹਿਲਪੁਰ ਵਿਖੇ ਬਾਬਾ ਧਿਆਨ ਦਾਸ ਜੀ ਦਾ 65 ਵਾਂ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਸਮੂਹ ਸੰਗਤਾਂ ਵਲੋਂ ਮਜੂਦਾ ਮਹੰਤ ਹਰੀ ਦਾਸ ਜੀ ਚੇਲਾ ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਦੀ ਅਗਵਾਈ ਵਿੱਚ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਨੂੰ ਸਮਰਪਿਤ 10 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੋਵੇਗੀ, 16 ਜੂਨ ਨੂੰ ਇਸ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਤੇ ਸੰਤ ਮਹਾਪੁਰਸ਼ ਸੰਗਤਾਂ ਨੂੰ ਪ੍ਰਵਚਨਾਂ  ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਪਹੁੰਸ਼ੇ ਮਹਾਂਪੁਰਸ਼ਾਂ ਦਾ ਮਹੰਤ ਜੀ ਵਲੋਂ ਸਤਿਕਾਰ ਵੀ ਕੀਤਾ ਜਾਵੇਗਾ ਤੇ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।

Post a Comment

0 Comments