11 ਜੂਨ ਨੂੰ ਹੋਣਗੇ ਦਸਤਾਰ ਸਿਖਲਾਈ ਕੈਂਪ ਦੇ ਫਾਇਨਲ ਮੁਕਾਬਲੇ


ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸਸਿਾਇਟੀ ਵੱਲੋਂ ਕੀਤਾ ਗਿਆ ਹੈ ਵਿਸ਼ੇਸ਼ ਉਪਰਾਲਾ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਮਾਨਵਤਾ ਦੀ ਸੇਵਾ ਕਰਨ ਵਾਲੀ ਦੁਆਬੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਵੱਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਚੱਲ ਰਹੇ ਦਸ ਰੋਜ਼ਾ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ 11 ਜੂਨ ਤਰੀਕ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਅਤੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਦੁਆਬਾ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਸੇਵਾ ਸੁਸਾਇਟੀ ਵੱਲੋਂ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਲਈ ਸੱਭ ਤੋਂ ਵੱਡਾ ਸਹਿਯੋਗ ਸੇਵਾ ਸੁਸਾਇਟੀ ਨਾਲ ਪਹਿਲੇ ਦਿਨ ਤੋਂ ਜੁੜੇ ਸਮੂਹ ਐਨ.ਆਰ.ਆਈ ਵੀਰਾਂ ਭੈਣਾਂ ਦਾ ਹੈ ਜੋਂ ਸਾਡੇ ਤੇ ਬੇਹੱਦ ਭਰੋਸਾ ਕਰ ਆਪਣੀ ਕਿਰਤ ਕਮਾਈ ਵਿਚੋਂ ਸੇਵਾ ਸੁਸਾਇਟੀ ਨੂੰ ਪਹਿਲ ਦੇ ਆਧਾਰ ਤੇ ਦਸਵੰਧ ਭੇਜ ਇਹ ਸਾਰੇ ਹੀ ਕਾਰਜ ਕਰਨ ਦੇ ਯੋਗ ਬਣਾਉਂਦੇ ਰਹਿੰਦੇ ਹਨ। ਜਿਸ ਦੇ ਲਈ ਅਸੀਂ ਹਮੇਸਾ ਹੀ ਸਮੁੱਚੀ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ।   


Post a Comment

0 Comments