ਬਾਬਾ ਗੋਬਿੰਦ ਦਾਸ ਜੀ ਦਾ ਸਲਾਨਾ ਸਮਾਗਮ ਤੇ ਭੰਡਾਰਾ 15 ਜੂਨ ਨੂੰ : ਸੰਤ ਰਵਿੰਦਰ ਦਾਸ ਜੀ

ਹੁਸ਼ਿਆਰਪੁਰ 6 ਜੂਨ (ਦਲਜੀਤ ਅਜਨੋਹਾ)- ਡੇਰਾ ਬਾਬਾ ਗੋਬਿੰਦ ਦਾਸ ਜੀ ਖ਼ਾਨਪੁਰ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਸਾਲਾਨਾ ਸਮਾਗਮ ਤੇ ਭੰਡਾਰਾ ਮੋਜੂਦਾ ਗੱਦੀ ਨਸ਼ੀਨ ਸੰਤ ਰਵਿੰਦਰ ਦਾਸ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਰਵਿੰਦਰ ਦਾਸ ਜੀ ਨੇ ਦੱਸਿਆ ਇਸ ਸਮਾਗਮ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ 13 ਜੂਨ ਨੂੰ ਆਰੰਭ ਕੀਤੇ ਜਾਣਗੇ ਅਤੇ 15 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਨਿਸ਼ਾਨ ਸਾਹਿਬ ਚੜ੍ਹਾਏ ਜਾਣਗੇ ਕੀਰਤਨੀ ਜਥਿਆਂ ਵਲੋਂ ਕੀਰਤਨ ਹੋਵੇਗਾ ਉਪਰੰਤ ਸੰਤ ਮਹਾਪੁਰਸ਼ ਸੰਗਤਾਂ ਨੂੰ ਪ੍ਰਵਚਨ ਕਰਨਗੇ। ਉਪਰੰਤ ਗੱਦੀ ਦੀ ਰਸਮ ਹੋਵੇਗੀ ਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।

Post a Comment

0 Comments