ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸਮਾਗਮ 16 ਤੋਂ 18 ਜੂਨ ਤੱਕ : ਰਸੀਵਰ ਉਕਾਰ ਸਿੰਘ ਸੰਘਾ


ਜਲੰਧਰ 13 ਜੂਨ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ 16 ਤੋਂ 18 ਜੂਨ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੈਨੇਜ਼ਮੈਂਟ ਅਤੇ ਸੇਵਾਦਾਰਾਂ ਵਲੋਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਕਿਹਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ 16 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਜਾਣਗੇ। 17 ਜੂਨ ਦਿਨ ਸ਼ਨੀਵਾਰ ਨੂੰ ਦੁਪਿਹਰ 3.30 ਵਜੇ ਰਾਤ 10.30 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਾਗੀ ਬੀਬੀ ਬਲਜੀਤ ਕੌਰ, ਰਾਗੀ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਗੁ. ਸਾਹਿਬ, ਭਾਈ ਕਿਰਪਾਲ ਸਿੰਘ ਹਜੂਰੀ ਕਥਾ ਵਾਚਕ, ਬੀਬੀ ਜਸਪ੍ਰੀਤ ਕੌਰ ਖਾਲਸਾ ਜਲੰਧਰ ਵਾਲੇ, ਭਾਈ ਪਰਵਿੰਦਰ ਸਿੰਘ ਹਜੂਰੀ ਕਥਾ ਵਾਚਕ, ਭਾਈ ਜਸਵਿੰਦਰ ਸਿੰਘ ਜਾਚਕ ਹਜੂਰੀ ਰਾਗੀ ਗੁ. ਸਾਹਿਬ, ਭਾਈ ਕਰਨ ਸਿੰਘ ਮੀਤ ਗ੍ਰੰਥੀ ਸੋਦਰ ਰਹਿਰਾਸ ਸਾਹਿਬ, ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ ਅਰਦਾਸ ਤੇ ਹੁਕਮਨਾਮਾ ਸਾਹਿਬ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਪ੍ਰਬੰਧਕਾਂ ਨੇ ਦਸਿਆ 18 ਜੂਨ ਦਿਨ ਐਤਵਾਰ ਨੂੰ ਮਹਾਨ ਢਾਡੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਢਾਡੀ ਮਨਵੀਰ ਸਿੰਘ ਪਹੁਵਿੰਡ, ਢਾਡੀ ਜਸਵੀਰ ਕੌਰ ਜੱਸ, ਗਿਆਨੀ ਮਹਿਲ ਸਿੰਘ ਚੰਡੀਗ੍ਹੜ, ਢਾਡੀ ਬਲਵੀਰ ਸਿੰਘ ਪਾਰਸ, ਢਾਡੀ ਗੁਰਪ੍ਰੀਤ ਸਿੰਘ ਲਾਡਰਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। 


ਸਲਾਨਾ ਜੋੜ ਮੇਲੇ ਤੇ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ


ਜੰਡੂ ਸਿੰਘਾ/ਪਤਾਰਾ-
ਪਿੰਡ ਤੱਲਣ ਵਿੱਖੇ ਤਿੰਨ ਦਿਨਾਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਚੈਰੀਟੇਬਲ ਹਸਪਤਾਲ ਪਿੰਡ ਤੱਲਣ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਚੈਅਕੱਪ ਕੈਂਪ ਰਸੀਵਰ ਸ. ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਹਸਪਤਾਲ ਦੇ ਪ੍ਰਬੰਧਕੀ ਅਫਸਰ ਮੈਡਮ ਰੀਤੂ ਚੱਡਾ ਨੇ ਦਸਿਆ ਕਿ ਇਹ ਫ੍ਰੀ ਮੈਡੀਕਲ ਕੈਂਪ ਲਗਾਤਾਰ ਤਿੰਨ ਦਿਨ 16 ਤੋਂ 18 ਤਰੀਕ ਤੱਕ ਚੱਲੇਗਾ ਇਸ ਕੈਂਪ ਵਿੱਚ ਸੰਗਤਾਂ ਦੀਆਂ ਜਰਨਲ ਬੀਮਾਰੀਆਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਮੈਡਮ ਰੀਤੂ ਚੱਡਾ ਨੇ ਦਸਿਆ ਕਿ 18 ਜੂਨ ਨੂੰ ਜੋੜ ਮੇਲੇ ਵਿੱਚ ਚੱਲ ਰਹੇ ਫ੍ਰੀ ਮੈਡੀਕਲ ਕੈਂਪ ਦੇ ਨਾਲ ਨਾਲ 18 ਜੂਨ ਨੂੰ ਹੀ ਇੱਕ ਵਿਸ਼ਾਲ ਖੂਨਦਾਨ ਕੈਂਪ, ਦੰਦਾਂ ਦਾ ਫ੍ਰੀ ਚੈਅਕੱਪ ਕੈਂਪ ਅਤੇ ਫੀਜੋਥੈਰੇਪੀ ਕੈਂਪ ਵੀ ਲਗਾਇਆ ਜਾ ਰਿਹਾ ਹੈ। ਜਿਸਦਾ ਗੁਰੂ ਘਰ ਪੁੱਜੀਆਂ ਸੰਗਤਾਂ ਵੱਧ ਤੋਂ ਵੱਧ ਲਾਭ ਉਠਾਉਣ। ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਸ. ਉਕਾਰ ਸਿੰਘ ਸੰਘਾ ਅਤੇ ਗੁਰੂ ਘਰ ਦੀ ਮੈਨੇਜ਼ਮੈਂਟ ਨੇ ਵੀ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  

Post a Comment

0 Comments