ਖਿੱਚੀਪੁਰ-ਨਰੰਗਪੁਰ ਵਿਖੇ ਚਾਦਰ ਦੀ ਰਸਮ ਨਾਲ 2 ਦਿਨਾਂ ਸਲਾਨਾ ਜੋੜ ਮੇਲਾ ਸ਼ੁਰੂ ਹੋਇਆ

ਮੇਲੇ ਦੀ ਸ਼ੁਰੂਆਤ ਮੌਕੇ ਤੇ ਹਾਜ਼ਰ ਗੁਰਦੀਪ ਸਿੰਘ, ਸੁਰਜੀਤ ਸਿੰਘ, ਬੀਬੀ ਅਮਰਜੀਤ ਕੌਰ, ਗਰਨਾਮ ਸਿੰਘ, ਸੋਨੂੰ ਮਹੰਤ ਅਤੇ ਹੋਰ। 

 2 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਨਾਂਮਵਰ ਕਲਾਕਾਰ ਭਰਨਗੇ, ਹਾਜ਼ਰੀ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਖਿੱਚੀਪੁਰ-ਨਰੰਗਪੁਰ ਵਿੱਚ ਮੋਜੂਦ ਦਰਬਾਰ ਬਾਬਾ ਜੰਮੂ ਸ਼ਾਹ ਹੁਜ਼ਰਾ ਪੀਰ ਵਿਖੇ ਦੋ ਦਿਨਾਂ ਸਲਾਨਾ ਜੋੜ ਮੇਲਾ ਚਾਦਰ ਦੀ ਰਸਮ ਨਾਲ  ਸ਼ੁਰੂ ਹੋਇਆ। ਇਹ ਚਾਦਰ ਦੀ ਰਸਮ ਨਿਭਾਉਣ ਵਾਸਤੇ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਤਰਫੋਂ ਬੀਬੀ ਅਮਰਜੀਤ ਕੌਰ, ਗੁਰਨਾਮ ਸਿੰਘ ਅਤੇ ਸੋਨੂੰ ਮਹੰਤ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਦਰਬਾਰ ਪੁੱਜਣ ਤੇ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਸੰਗਤਾਂ ਅਤੇ ਮੇਲਾ ਪ੍ਰਬੰਧਕ ਗੁਰਦੀਪ ਸਿੰਘ ਨਰੰਗਪੁਰ, ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ ਅਤੇ ਸਮੂਹ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਅੱਜ ਬਾਬਾ ਜੀ ਦੇ ਦਰਬਾਰ ਤੇ ਝੰਡੇ ਅਤੇ ਚਾਦਰ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਗਈ ਅਤੇ ਚਿਰਾਗ ਰੋਸ਼ਨ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤੀ ਰਸਮ ਦੌਰਾਨ ਸ਼ਰਮਾਂ ਕਵਾਲ ਐਂਡ ਪਾਰਟੀ ਅਤੇ ਅਸ਼ੋਕ ਨਕਾਲ ਐਂਡ ਪਾਰਟੀ ਵੱਲੋਂ ਸੰਗਤਾਂ ਨੂੰ ਕਵਾਲੀਆਂ ਅਤੇ ਨਕਲਾਂ ਦੇ ਪ੍ਰੋਗਰਾਮ ਰਾਹੀਂ ਨਿਹਾਲ ਕੀਤਾ ਗਿਈ। ਇਸ ਮੇਲੇ ਸਬੰਧੀ ਗੁਰਦੀਪ ਸਿੰਘ ਜੋਸਨ ਨਰੰਗਪੁਰ ਨੇ ਦਸਿਆ ਕਿ 2 ਜੂਨ ਵਾਲੇ ਦਿਨ ਸਾਂਈ ਮਧੂ ਸ਼ਾਹ ਅਤੇ ਗਗਨ ਮਾਂ ਦਿੱਲੀ ਵਾਲਿਆਂ ਦਾ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਸਵੇਰੇ 10 ਵਜੇ ਤੋਂ ਦੇਰ ਰਾਤ ਤੱਕ ਗਾਇਕ ਲਹਿਬਰ ਹੁਸੈਨਪੁਰੀ, ਸਤਵਿੰਦਰ ਬੁੱਗਾ, ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਮਾਸ਼ਾ ਅਲੀ, ਅਨੀਸ਼ਾਂ ਵਾਲੀਆ, ਅਲੈਕਸ ਕੋਟੀ, ਸੁਮਨ ਭੱਟੀ, ਭੋਟੂ ਸ਼ਾਹ, ਕਵਿਤਾ ਭੱਲਾ, ਹਰਮਨ ਸ਼ਾਹ, ਗੁਰਪ੍ਰੀਤ ਗੋਪੀ, ਸੁਰਿੰਦਰ ਲਾਡੀ-ਰਿਕ ਨੂਰ ਆਪਣੀ ਗਾਇਕੀ ਰਾਹੀਂ ਸੰਗਤਾਂ ਨੂੰ ਕੀਲਣਗੇ। ਉਨ੍ਹਾਂ ਦਸਿਆ ਇਸ ਮੇਲੇ ਵਿੱਚ 2 ਜੂਨ ਨੂੰ ਮੁੱਖ ਮਹਿਮਾਨ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਵਿਸ਼ੇਸ਼ ਮਹਿਮਾਨ ਬਲਵੀਰ ਸਿੰਘ ਭੱਟੀ, ਏਆਈਜ਼ੀ ਐਨਆਰਆਈ ਕਰਾਇਮ ਜਲੰਧਰ ਜੋਨ ਪੁੱਜ ਰਹੇ ਹਨ। ਇਸ ਮੌਕੇ ਜਲੇਬੀਆਂ ਅਤੇ ਲੰਗਰ ਦਾ ਪ੍ਰਸ਼ਾਦ ਵੀ ਸੰਗਤਾਂ ਵਿੱਚ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਐਨਆਰਆਈ  ਸੁਖਦੇਵ ਸਿੰਘ ਸੁੱਖਾ, ਗੁਰਜੀਤ ਸਿੰਘ ਦਿਉਲ, ਅਜੀਤ ਸਿੰਘ ਮਿਨਹਾਸ, ਪਿ੍ਰੰਸਦੀਪ ਸਿੰਘ ਜੋਸਨ, ਚਰਨਜੀਤ ਸਿੰਘ ਦਿਉਲ, ਇੰਦਰਵੀਰ ਸਿੰਘ ਢੋਟ, ਗੁਰਿੰਦਰ ਸਿੰਘ ਝੰਡ, ਪਵਰੀਤਪਾਲ ਸਿੰਘ, ਮਨਜੌਤ ਸਿੰਘ, ਕੌਮਲਪ੍ਰੀਤ ਸਿੰਘ, ਕਰਨਵੀਰ ਸਿੰਘ, ਰਾਜਿੰਦਰਪਾਲ ਸਿੰਘ ਸੋਨੀ, ਗੁਰਦੀਪ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ, ਗੁਰਪ੍ਰੀਤ ਗੋਪੀ, ਰਾਮ ਲੁਬਾਇਆ, ਸਵਰਨਾਂ ਰਾਮ, ਦੀਦਾਰ ਸਿੰਧ ਦਿਉਲ, ਸੰਦੀਪ ਸਿੰਘ ਦਿਉਲ, ਸਤਪਾਲ ਸੱਤੀ, ਰਾਜਕੁੰਵਰ ਸਿੰਘ ਢੋਟ, ਅਵੀਰਾਜ ਸਿੰਘ ਢੋਟ, ਜ਼ੈਜਰੀਨ ਝੰਡ ਅਤੇ ਹੋਰਾਂ ਦਾ ਵਿਸ਼ੇਸ਼ ਰਹੇਗਾ।  


Post a Comment

0 Comments