ਦਰਗਾਹ ਬਾਬਾ ਚੁਸ਼ਮਾ ਸ਼ਾਹ ਜੀ ਪਿੰਡ ਜੋਹਲ ਬੋਲੀਨਾ ਵਿਖੇ ਦੋ ਦਿਨਾਂ ਸਲਾਨਾ ਮੇਲਾ 21 ਅਤੇ 22 ਜੂਨ ਨੂੰ


ਜਲੰਧਰ 14 ਜੂਨ (ਅਮਰਜੀਤ ਸਿੰਘ, ਵਿਜੇ ਕੁਮਾਰ ਅਰੋੜਾ)- ਦੋਆਬੇ ਦੇ ਮਸ਼ਹੂਰ ਪਿੰਡ ਬੋਲੀਨਾ ਦੋਆਬਾ ਵਿਖੇ ਮੋਜੂਦ ਦਰਗਾਹ ਬਾਬਾ ਚੁਸ਼ਮਾ ਸ਼ਾਹ ਜੀ, ਪਿੰਡ ਜੋਹਲ ਬੋਲੀਨਾਂ (ਜਲੰਧਰ) ਵਿਖੇ ਸਲਾਨਾ ਜੋੜ ਮੇਲਾ ਸਮੂਹ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਅਤੇ ਬਾਬਾ ਜੀਤਾ ਦੀ ਦੇਖਰੇਖ ਹੇਠ 21 ਤੇ 22 ਜੂਨ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

             ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਬੋਲੀਨਾ ਨੇ ਦਸਿਆ ਕਿ ਮੇਲੇ ਦੀ ਰਸਮਾਂ ਤਹਿਤ ਪਹਿਲਾ ਬਾਬਾ ਜੀ ਦੇ ਦਰਬਾਰ ਤੇ ਚਾਦਰ, ਝੰਡੇ ਦੀ ਰਸਮ ਤੋਂ ਇਲਾਵਾ ਮੇਲੇ ਦਾ ਸ਼ੁਰੂਆਤ ਚਿਰਾਗ ਰੋਸ਼ਨ ਕਰਨ ਨਾਲ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਮੇਲੇ ਵਿੱਚ ਅਨੁਰਾਧਾ ਜੀ, ਫਰਿਆਦ ਅਲੀ, ਦਲੇਰ ਅਲੀ, ਹਰਸ਼ ਧੀਰ, ਨੂਰ ਸਾਂਈ ਜੀ, ਪਰਮਜੀਤ ਜੀ, ਸਰਬਜੀਤ ਕਵਾਲ, ਕੰਗਨਾਂ ਨਕਾਲ ਐਂਡ ਪਾਰਟੀ ਉਚੇਚੇ ਤੋਰ ਤੇ ਪੁੱਜ ਰਹੇ ਹਨ। ਇਸ ਮੌਕੇ ਪੁੱਜੀਆਂ ਕਵਾਲ ਅਤੇ ਨਕਾਲ ਪਾਰਟੀਆਂ ਤੋਂ ਇਲਾਵਾ ਵੱਖ ਵੱਖ ਕਲਾਕਾਰ ਆਪਣੇ ਫੱਨ੍ਹ ਦਾ ਮੁਜ਼ਾਹਰਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਨੇ ਦਸਿਆ ਕਿ ਇਸ ਮੇਲੇ ਦੌਰਾਨ 22 ਜੂਨ ਨੂੰ ਨੈਸ਼ਨਲ ਆਈ ਹਸਪਤਾਲ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਲਾਕਾ ਵਾਸੀਆਂ ਦੀਆਂ ਅੱਖਾਂ ਦਾ ਚੈਕਅਪ ਕਰਨਗੇ ਅਤੇ ਲੋ੍ਹੜਵੰਦ ਮਰੀਜ਼ਾਂ ਨੂੰ ਅੱਖਾਂ ਦੀ ਦਵਾਈ ਵੀ ਫ੍ਰੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਸਮਾਗਮ ਦੇ ਦੋਵੇਂ ਦਿਨ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ੍ਹ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ।  

  


Post a Comment

0 Comments