ਜੰਡੂ ਸਿੰਘਾ ਦੇ ਇੰਦਰਜੀਤ ਸ਼ਰਮਾਂ (ਬਾਰਾ ਅੰਕਲ) ਦਾ ਦੇਹਾਂਤ, ਭੱਲਕੇ 27 ਜੂਨ ਦਿਨ ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

 


ਆਦਮਪੁਰ/ਜਲੰਧਰ 26 ਜੂਨ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨੀਰਜ਼ ਸ਼ਰਮਾਂ ਅਤੇ ਨਰੇਸ਼ ਸ਼ਰਮਾਂ (ਨੀਰਜ਼ ਜਰਨਲ ਸਟੋਰ ਨਜ਼ਦੀਕ ਐਸ.ਬੀ.ਆਈ ਬੈਂਕ) ਦੇ ਸਤਿਕਾਰਯੋਗ ਪਿਤਾ ਇੰਦਰਜੀਤ ਸ਼ਰਮਾਂ (ਬਾਰਾ ਅੰਕਲ, 80 ਸਾਲ) ਦਾ ਬੀਤੇ ਦਿਨ ਅਚਾਨਕ ਹਾਰਟ ਅਟੈਕ ਹੋਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਭੱਲਕੇ 27 ਜੂਨ ਦਿਨ ਮੰਗਲਵਾਰ ਨੂੰ ਬੈਸਾਂ ਪੱਟੀ ਦੇ ਸ਼ਮਸ਼ਾਨਘਾਟ ਵਿੱਖੇ ਹੋਵੇਗੀ। ਜਿਕਰਯੋਗ ਹੈ ਕਿ ਇੰਦਰਜੀਤ ਸ਼ਰਮਾਂ ਬਾਰਾ ਅੰਕਲ ਨੇ ਅੱਜ ਤੋਂ ਕਰੀਬ 32 ਸਾਲ ਪਹਿਲਾ ਐਸ.ਬੀ.ਆਈ ਬੈਂਕ ਬ੍ਰਾਂਚ ਨਜ਼ਦੀਕ ਸਟੇਸ਼ਨਰੀ ਅਤੇ ਮਨਿਆਰੀ ਦੀ ਦੁਕਾਨ ਖੋ੍ਹਲੀ ਸੀ ਜੋ ਕਿ ਅੱਜ ਵੀ ਬਾਰਾ ਅੰਕਲ ਦੇ ਨਾਮ ਨਾਲ ਜੰਡੂ ਸਿੰਘਾ ਵਿੱਚ ਮਸ਼ਹੂਰ ਹੈ। ਉਨ੍ਹਾਂ ਦੇ ਸਵਰਗਵਾਸ ਨਾਲ ਸ਼ਰਮਾਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਦਾਰਾ ਸੂਰਮਾ ਪੰਜਾਬ ਅਤੇ ਖ਼ਬਰਸਾਰ ਪੰਜਾਬ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਇਸ ਨੇਕ ਦਿਲ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਮੂਹ ਸ਼ਰਮਾਂ ਪਰਿਵਾਰ ਨੂੰ ਸਤਿਗੁਰੂ ਦਾ ਭਾਣਾ ਮੰਨਣ ਦਾ ਬੱਲ ਬਖਸ਼ੇ।


Post a Comment

0 Comments