ਪਿੰਡ ਢੱਡੇ ਵਿੱਖੇ 29ਵਾਂ ਸਲਾਨਾ ਜੋੜ ਮੇਲਾ 22 ਜੂਨ ਨੂੰ


ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ 22 ਜੂਨ ਨੂੰ ਸੰਗਤਾਂ ਦੀ ਭਾਰੀ ਰੌਣਕਾਂ ਲੱਗਣਗੀਆਂ

ਆਦਮਪੁਰ/ਜਲੰਧਰ 08 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ (ਜਲੰਧਰ) ਦੇ ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦੇ ਆਸ਼ੀਰਵਾਦ ਨਾਲ ਦੇਸ਼ਾਂ ਵਿਦੇਸ਼ਾਂ, ਨਗਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤ ਦੇ ਸਹਿਯੋਗ ਨਾਲ 29ਵਾਂ ਸਲਾਨਾ ਜੋੜ ਮੇਲਾ 22 ਜੂਨ ਨੂੰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਵਿਜੇ ਕੁਮਾਰ ਸੋਹਪਾਲ ਨੇ ਦਸਿਆ ਕਿ ਇਸ 29ਵੇਂ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ 11 ਵਜੇ ਝੰਡੇ ਦੀ ਰਸਮ ਤੇ ਚਿਰਾਗ ਰੋਸ਼ਨ ਕੀਤੇ ਜਾਣਗੇ। ਉਪਰੰਤ ਬਾਬਾ ਜੀ ਦੇ ਦਰਬਾਰ ਤੇ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪਹਿਲੇ, ਦੂਜੇ, ਤੀਜੇ ਦਰਜ਼ੇ ਤੇ ਅੱਵਲ ਆਉਣ ਵਾਲੇ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਦੁਪਿਹਰ ਵੇਲੇ ਪੀਰਾਂ ਦਾ ਲੰਗਰ ਵੀ ਸੰਗਤਾਂ ਨੂੰ ਅਤੁੱਟ ਵਰਤਾਇਆ ਜਾਵੇਗਾ। ਵਿਜੇ ਕੁਮਾਰ ਨੇ ਦਸਿਆ ਕਿ ਰਾਤ ਵੇਲੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਸੂਫੀ ਕਵਾਲ ਬਲਵਿੰਦਰ ਸਿਤਾਰਾ ਐਂਡ ਪਾਰਟੀ, ਕੁਲਦੀਪ ਕਾਦਰ ਐਂਡ ਪਾਰਟੀ, ਬਿੱਟੂ ਆਲਮ ਕਵਾਲ ਐਂਡ ਪਾਰਟੀ ਅਤੇ ਨਕਾਲ ਮਿਸ਼ਰੀ ਐਂਡ ਪਾਰਟੀ ਆਪਣੇ ਫੰਨ ਦਾ ਮੁਜ਼ਾਹਰਾਂ ਕਰਨਗੇ। ਉਨ੍ਹਾਂ ਦਸਿਆ 23 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਜਾਵੇਗੀ।  


Post a Comment

0 Comments