ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ ਦੇਸ਼ਾਂ ਵਿਦੇਸ਼ਾਂ, ਨਗਰ, ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤ ਦੇ ਸਹਿਯੋਗ ਨਾਲ 29ਵਾਂ ਸਲਾਨਾ ਜੋੜ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਤੇ ਚਿਰਾਗ ਰੋਸ਼ਨ ਕੀਤੇ ਗਏ। ਉਪਰੰਤ ਬਾਬਾ ਜੀ ਦੇ ਦਰਬਾਰ ਤੇ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪਹਿਲੇ, ਦੂਜੇ, ਤੀਜੇ ਦਰਜ਼ੇ ਤੇ ਅੱਵਲ ਆਉਣ ਵਾਲੇ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਦੁਪਿਹਰ ਵੇਲੇ ਪੀਰਾਂ ਦਾ ਲੰਗਰ ਵੀ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਰਾਤ ਦੇ ਸਮਾਗਮ ਵਿੱਚ ਸੂਫੀ ਕਵਾਲ ਬਲਵਿੰਦਰ ਸਿਤਾਰਾ ਐਂਡ ਪਾਰਟੀ, ਕੁਲਦੀਪ ਕਾਦਰ ਐਂਡ ਪਾਰਟੀ, ਬਿੱਟੂ ਆਲਮ ਕਵਾਲ ਐਂਡ ਪਾਰਟੀ ਅਤੇ ਨਕਾਲ ਮਿਸ਼ਰੀ ਐਂਡ ਪਾਰਟੀ ਆਪਣੇ ਫੰਨ ਦਾ ਮੁਜ਼ਾਹਰਾਂ ਕੀਤਾ। 23 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਚਮਨ ਲਾਲ ਜੀ ਵੱਲੋਂ ਸਰਬੱਤ ਸੰਗਤਾਂ ਨੂੰ 29ਵੇਂ ਜੋੜ ਮੇਲੇ ਦੀਆਂ ਜਿਥੇ ਵਧਾਈਆਂ ਦਿੱਤੀਅਾਂ ਉੱਥੇ ਉਨ੍ਹਾਂ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਮੌਕੇ ਚਮਨ ਲਾਲ ਜੀ, ਵਿਜੇ ਕੁਮਾਰ ਸੋਹਪਾਲ, ਗੁਰਚਰਨ ਸਿੰਘ, ਮਦਨ ਲਾਲ, ਅਮਰਜੀਤ, ਮਨਜੀਤ, ਚੰਨੀ, ਸੰਨੀ, ਮਨੀ, ਨੰਨੀ, ਹੈਰੀ, ਚਾਂਦੀ ਰਾਮ ਸੋਹਪਾਲ, ਸਰਪੰਚ ਸਿਧਾਂਤ ਸੋਹਪਾਲ, ਸੁਖਦੇਵ ਸਿੰਘ, ਜਗਤਾਰ ਰਾਜ, ਬਰੋਨੀ, ਹਰਜੀਤ ਕੈਂਥ, ਅਜੈ, ਰਾਣੀ, ਰਜਿੰਦਰ ਕੁਮਾਰ ਮਾਧੋਪੁਰ, ਹਰਪਾਲ ਕੈਂਥ, ਪਸ਼ੋਤਮ ਕੈਂਥ, ਹਜਾਰਾ ਰਾਮ ਕੈਂਥ, ਗੁਲਜਾਰੀ ਰਾਮ ਸੋਹਪਾਲ, ਸ਼ਤੀਸ਼ ਕੁਮਾਰ ਇਟਲੀ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments