ਦਰਗਾਹ ਖਾਨਗਾਹ ਪੀਰ ਪਿੰਡ ਮੁਹੱਦੀਪੁਰ ਲਈ 50 ਹਜ਼ਾਰ ਦੀ ਰਾਸ਼ੀ ਭੇਂਟਆਦਮਪੁਰ/ਜਲੰਧਰ 28 ਜੂਨ (ਅਮਰਜੀਤ ਸਿੰਘ)-
ਪਿੰਡ ਮੁਹੱਦੀਪੁਰ ਅਰਾਈਆਂ ਵਿੱਚ ਮੋਜੂਦ ਦਰਗਾਹ ਖਾਨਗਾਹ ਪੀਰ ਵਿਖੇ ਅੱਜ ਦੋ ਦਿਨਾਂ ਸਲਾਨਾ ਜੋੜ ਮੇਲੇ ਦੀ ਸ਼ਰੂਆਤ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋਈ। ਇਸ ਮੌਕੇ ਦਰਗਾਹ ਤੇ ਨਤਮਸਤਕ ਹੋਣ ਲਈ ਰਿਟਾਇੰਡ ਕਰਨਲ ਬੂਟਾ ਰਾਮ ਸਿੱਧੂ ਪੁੱਤਰ ਲੱਖਾ ਰਾਮ ਸਿੱਧੂ ਵਾਸੀ ਪਿੰਡ ਮੁਹੱਦੀਪੁਰ ਹਾਲ ਵਾਸੀ ਪ੍ਰੋਫੈਸਰ ਕਾਲੋਨੀ ਜਲੰਧਰ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਵੱਲੋਂ ਦਰਗਾਹ ਤੇ ਗੁੰਬਦ ਬਣਾਉਣ ਲਈ 50 ਹਜ਼ਾਰ ਦੀ ਰਾਸ਼ੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਸਿੱਧੂ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ ਅਤੇ ਹੋਰਾਂ ਨੂੰ ਭੇਟ ਕੀਤੀ। ਸਰਪੰਚ ਸ਼ਾਮ ਲਾਲ ਮੁਹੱਦੀਪੁਰ ਨੇ ਕਿਹਾ ਪਹਿਲਾ ਵੀ ਕਰਨਲ ਸ਼੍ਰੀ ਬੂਟਾ ਰਾਮ ਪਿੰਡ ਵਾਸਤੇ ਆਪਣਾ ਬਣਦਾ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੱਦਦ ਲਈ ਪ੍ਰਬੰਧਕਾਂ ਅਤੇ ਪੰਚਾਇਤ ਵੱਲੋਂ ਸ਼੍ਰੀ ਬੂਟਾ ਰਾਮ ਧੰਨਵਾਦ ਕੀਤਾ ਗਿਆ। 


Post a Comment

0 Comments