ਭਾਜਪਾ ਸਰਕਲ ਆਦਮਪੁਰ ਦੀ ਮੀਟਿੰਗ ਪ੍ਰਧਾਨ ਰਾਜੀਵ ਸਿੰਗਲਾ ਦੀ ਅਗਵਾਈ ਚ ਹੋਈ

 
ਆਦਮਪੁਰ 5 ਮਈ (ਅਮਰਜੀਤ ਸਿੰਘ)- ਭਾਜਪਾ ਸਰਕਲ ਆਦਮਪੁਰ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਸਾਬਕਾ ਵਿਧਾਇਕ, ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਅਤੇ ਸੁਖਵੀਰ ਕੁੱਕੀ ਜ਼ਿਲ੍ਹਾ ਸਪੋਕਸਪਰਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮੁੱਖ ਮਹਿਮਾਨ ਸਰਬਜੀਤ ਸਿੰਘ ਮੱਕੜ ਨੇ ਸਰਕਲ ਆਦਮਪੁਰ ਦੀ ਸਮੁੱਚੀ ਟੀਮ ਨੂੰ ਨਿਯੁਕਤੀ ਪੱਤਰ ਵੰਡੇ। ਸਰਬਜੀਤ ਮੱਕੜ ਨੇ ਕਿਹਾ ਕਿ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਦੀ ਅਗਵਾਈ 'ਚ ਭਾਜਪਾ ਸਰਕਲ ਆਦਮਪੁਰ 'ਚ ਕਾਫੀ ਮਜ਼ਬੂਤ ​​ਹੋਈ ਹੈ। ਉਪਰੰਤ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜ਼ਿਮਨੀ ਚੋਣ ਵਿਚ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਸੀ, ਉਸੇ ਤਰ੍ਹਾਂ ਉਹ ਹੁਣ ਵੀ ਆਪਣੀ ਪੂਰੀ ਟੀਮ ਨਾਲ ਮਿਲ ਕੇ ਹੋਰ ਵੀ ਮਿਹਨਤ ਕਰਨਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ | ਇਸ ਮੌਕੇ ਹਰੀਸ਼ ਚੰਦਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਮੈਂਬਰ, ਦਿਨੇਸ਼ ਗਾਂਧੀ, ਦੀਪਕ ਮਾਣਕ, ਮਨਜਿੰਦਰ ਸਿੰਘ, ਸਰਬਜੀਤ ਬਿੱਟੂ, ਧਰਮਵੀਰ ਸ਼ਰਮਾ, ਭੂਸ਼ਨ ਆਂਵਲ, ਨਵਜੋਤ ਅਗਰਵਾਲ, ਅਸ਼ਵਨੀ ਸ਼ਾਰਦਾ, ਤਜਿੰਦਰ ਸਿੰਘ ਚੁਖੀਆਰਾ, ਬਲਵਿੰਦਰ ਸਿੰਘ ਡਰੋਲੀ ਖੁਰਦ, ਜਗਜੀਤ ਸਿੰਘ ਚੋਮੋ, ਡੈਨੀਅਲ  ਚੋਮੋ, ਗੁਰਦੀਪ ਸਿੰਘ ਭੇਲਾ, ਜਸਵਿੰਦਰ ਸਿੰਘ ਚੁਖਿਆਰਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Post a Comment

0 Comments