ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ ਸੁੰਦਰ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।
ਆਦਮਪੁਰ/ਜਲੰਧਰ 11 ਜੂਨ (ਅਮਰਜੀਤ ਸਿੰਘ)- ਮਾਨਵਤਾ ਦੀ ਸੇਵਾ ਕਰਨ ਵਾਲੀ ਦੁਆਬੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਵੱਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਚੱਲ ਰਹੇ ਦਸ ਰੋਜ਼ਾ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੇ ਅੱਜ ਰੰਗ ਬਿਰੰਗੀਆਂ ਸੁੰਦਰ ਦਸਤਾਰਾਂ ਸਜਾਈਆਂ। ਅੱਜ 11 ਜੂਨ ਨੂੰ ਬੱਚਿਆਂ ਦੇ ਦਸਤਾਰ ਸਜਾਉਣ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸੁੰਦਰ ਦਸਤਾਰ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵੱਜੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਪੁੱਜੇ। ਇਸ ਮੌਕੇ ਬੱਚਿਆਂ ਦੀ ਹੋਸਲਾ ਅਫਜਾਈ ਕਰਨ ਵਾਸਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਸੈਕਟਰੀ ਰਣਵੀਰਪਾਲ ਸਿੰਘ, ਮਾ. ਸਾਬਾ ਜੀ ਵੀ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਦੁਆਬਾ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਗਏ ਇਨ੍ਹਾਂ ਦਸਤਾਰ ਮੁਕਾਬਲਿਆਂ ਵਿੱਚ ਹਰਸਿਮਰਨ ਸਿੰਘ ਨਵੀਂ ਡਰੋਲੀ ਪਹਿਲੇ ਸਥਾਨ ਤੇ, ਹਰਜੋਤ ਸਿੰਘ ਮਿਨਹਾਸ ਦੂਸਰੇ ਸਥਾਨ ਤੇ, ਹਰਪ੍ਰੀਤ ਸਿੰਘ ਨੰਗਲਾਂ ਤੀਸਰੇ ਸਥਾਨ ਤੇ ਰਹੇ। ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਆਕਰਸ਼ਕ ਇਨਾਮ ਦੇ ਕੇ ਉਨ੍ਹਾਂ ਦਾ ਹੋਸਲਾ ਅਫਜਾਈ ਕੀਤੀ। ਇਹ ਸਾਰੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਸਾਥੀਆਂ ਵੱਲੋਂ ਨਿਭਾਈ ਗਈ। ਜੱਜ ਸਾਹਿਬ ਦੀ ਭੂਮਿਕਾ ਮਨਦੀਪ ਸਿੰਘ ਸਿਆਣ, ਹਰਵਿੰਦਰ ਸਿੰਘ ਸੋਨੂੰ, ਕੁਲਜੀਤ ਸਿੰਘ ਕਿੰਗ ਨੇ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਈ ਸੁਖਜੀਤ ਸਿੰਘ ਸੇਵਾਦਾਰ ਵੱਲੋਂ ਸਾਰੇ ਸੇਵਾਦਾਰਾਂ ਐਨ.ਆਰ.ਆਈ ਵੀਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਕਰਨ ਪੰਚ, ਗੁਰਵਿੰਦਰ, ਬੋਬੀ, ਸੁੱਖੀ ਦਾਉਦਪੁਰੀਆ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments