ਦੀ ਇੰਪੀਰੀਅਲ ਸਕੂਲ ਵਿੱਚ ਯੋਗਾ ਦਿਵਸ ਮਨਾਇਆ


ਜਲੰਧਰ 18 ਜੂਨ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ ਅਤੇ ਡਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਾਸੂਦੇਵ ਕੁਟੁੰਬਕਮ ਪ੍ਰੋਗਰਾਮ ਦੇ ਅੰਤਰਗਤਿ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਮੈਨੇਜਮੈਂਟ ਪ੍ਰਬੰਧਕ ਕਮੇਟੀ, ਉਨ੍ਹਾਂ ਦੇ ਪਰਿਵਾਰ ਮੈਂਬਰ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਜੀ, ਸਿਟੀ ਕੈਂਪਸ ਦੇ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਦੋਵੇਂ ਸਕੂਲਾਂ ਦੇ ਅਧਿਆਪਕ, ਨਾਨ ਟੀਚਿੰਗ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਭਾਗ ਲਿਆ।

        ਇਸ ਯੋਗ ਕੈਂਪ ਦਾ ਸੰਚਾਲਨ ਦੀ ਇੰਪੀਰੀਅਲ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਦੁਆਰਾ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਪਤੰਜਲੀ ਯੋਗਪੀਠ ਦੇ ਕਾਰਜਕਰਤਾਵਾਂ ਸ਼੍ਰੀਮਤੀ ਸੰਗੀਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਸ਼੍ਰੀਮਤੀ ਨੀਤਿਕਾ ਅਤੇ ਸ਼੍ਰੀਮਤੀ ਪ੍ਰਿਅੰਕਾ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਅਲੱਗ-ਅਲੱਗ ਆਸਣਾਂ ਦੇ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਾਭ ਦੱਸੇ। ਇਹ ਕੈਂਪ ਲਗਭਗ 1ਘੰਟਾ 20 ਮਿੰਟ ਵਿੱਚ ਪੂਰਨ ਹੋਇਆ। ਜਿਸ ਵਿੱਚ ਸ਼ਾਮਲ ਸਭ ਪਤਵੰਤਿਆਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਉੱਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਆਏ  ਮਹਿਮਾਨਾਂ ਨੂੰ ਤੋਹਫੇ ਵੀ ਦਿੱਤੇ ਗਏ ਅਤੇ ਸਭ ਨੂੰ ਆਵਲਾ ਜੂਸ ਵੀ ਪਿਲਾਇਆ ਗਿਆ ਤਾਂ ਜੋ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਵਧੀਆ ਹੋ ਸਕੇ।

Post a Comment

0 Comments