ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ ਪਿੰਡ ਜੋਹਲ ਬੋਲੀਨਾ ਵਿਖੇ ਦੋ ਦਿਨਾਂ ਸਲਾਨਾ ਮੇਲਾ ਕਰਵਾਇਆ

       


ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ, ਪਿੰਡ ਜੋਹਲ ਬੋਲੀਨਾਂ (ਜਲੰਧਰ) ਵਿਖੇ ਸਲਾਨਾ ਜੋੜ ਮੇਲਾ ਸਮੂਹ ਦਰਬਾਰ ਪ੍ਰਬੰਧਕ ਕਮੇਟੀ ਤੇ ਬਾਬਾ ਜੀਤਾ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਕਰਵਇਆ ਗਿਆ। ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਬੋਲੀਨਾ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਮੇਲੇ ਦੇ ਸਬੰਧ ਵਿੱਚ ਪਹਿਲਾ ਬਾਬਾ ਜੀ ਦੇ ਦਰਬਾਰ ਤੇ ਚਾਦਰ, ਝੰਡੇ, ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ।

     


ਉਪਰੰਤ ਗਾਇਕ ਅਨੁਰਾਧਾ, ਫਰਿਆਦ ਅਲੀ, ਦਲੇਰ ਅਲੀ, ਹਰਸ਼ ਧੀਰ, ਨੂਰ ਸਾਂਈ ਜੀ, ਪਰਮਜੀਤ ਜੀ, ਸਰਬਜੀਤ ਕਵਾਲ, ਕੰਗਨਾਂ ਨਕਾਲ ਐਂਡ ਪਾਰਟੀ ਵੱਲੋਂ ਪ੍ਰੋਗਰਾਮ ਵਿੱਚ ਹਾਜ਼ਰੀ ਭਰਦੇ ਹੋਏ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦੇਸ ਰਾਜ ਬੰਗਾ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰਬੰਧਕਾਂ ਨੇ ਦਸਿਆ ਕਿ ਇਸ ਮੇਲੇ ਦੌਰਾਨ ਨੈਸ਼ਨਲ ਆਈ ਹਸਪਤਾਲ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਲੰਮਾਂ ਪਿੰਡ ਦਰਬਾਰ ਕੁੱਲੀ ਵਾਲੇ ਤੋਂ ਮਹਾਂਪੁਰਸ਼ ਵਿਜੇ ਕੁਮਾਰ, ਖਾਨਖੰਨੀ ਤੋਂ ਬਿੱਟੂ ਭਾਜੀ, ਸੰਤ ਰਾਮ ਸਰੂਪ ਗਿਆਨੀ ਜੀ ਬੋਲੀਨਾ ਵਾਲੇ ਅਤੇ ਤਾਰ੍ਹਾਗ੍ਹੜ ਤੋਂ ਮਹਾਂਪੁਰਸ਼ ਅਤੇ ਉਚੇਚੇ ਤੋਰ ਤੇ ਸੇਵਾਦਾਰ ਬਲਜੀਤ ਕੌਰ ਬੀਰੋ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਸਰਵਣ ਰਾਮ ਬੋਲੀਨਾ, ਉਮ ਪ੍ਰਕਾਸ਼ ਬਾਘਾ, ਸੁਰਿੰਦਰ ਬਾਘਾ, ਹੈਪੀ ਬਾਘਾ, ਜੋਗਿੰਦਰ ਬੰਗੜ, ਤਿਲਕ ਰਾਜ ਬਾਘਾ ਪੁੱਜੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਲਾਨਾ ਮੇਲੇ ਦੇ ਸਬੰਧ ਵਿੱਚ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ੍ਹ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ। 


Post a Comment

0 Comments