ਜੰਡੂ ਸਿੰਘਾ ਵਿੱਚ ਚਾਦਰ ਤੇ ਝੰਡੇ ਦੀ ਰਸਮ ਨਾਲ ਤਕੀਏ ਦੇ ਮੇਲੇ ਦੀ ਹੋਈ ਸ਼ੁਰੂਆਤ

 


ਅਮਰਜੀਤ ਸਿੰਘ ਜੰਡੂ ਸਿੰਘਾ- ਨਗਰ ਵਿੱਚ ਮੌਜੂਦ ਪੁਰਾਤਨ ਦਰਗਾਹ ਪੀਰ ਬਾਬਾ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲੇ ਸਬੰਧੀ ਅੱਜ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਚਾਦਰ ਤੇ ਝੰਡੇ ਦੀ ਰਮਸ ਪ੍ਰਬੰਧਕਾਂ, ਗ੍ਰਾਮ ਪੰਚਾਇਤ ਮੈਂਬਰਾਂ, ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਅਦਾ ਕੀਤੀ ਗਈ। ਅੱਜ ਸਵੇਰ ਤੱੜਕਸਾਰ ਤੋਂ ਹੀ ਸੰਗਤਾਂ ਦਰਗਾਹ ਵਿਖੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦੇ ਦਰਬਾਰ ਵਿਖੇ ਚਾਦਰ ਅਤੇ ਨਿਆਜ਼ਾਂ ਭੇਟ ਕੀਤੀਆਂ ਗਈਆਂ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਤੇ ਹੋਰ ਮੈਂਬਰਾਂ ਨੇ ਦਸਿਆ ਅੱਜ ਜੋੜ ਮੇਲੇ ਦੇ ਸਬੰਧ ਵਿੱਚ 10 ਤੋਂ 12 ਵਜੇ ਤੱਕ ਮਹਿਫਿਲੇ-ਏ- ਕੱਵਾਲੀ ਅਤੇ 11 ਤੋਂ 2 ਵਜੇ ਤੱਕ ਨਕਲਾਂ ਦਾ ਸਮਾਗਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਪੇਸ਼ ਕੀਤਾ ਗਿਆ ਅਤੇ ਦੁਪਿਹਰ 2 ਵਜੇ ਤੋਂ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਪ੍ਰਬੰਧਕਾਂ ਨੇ ਕਿਹਾ  30 ਜੂਨ ਦੇ ਸਮਾਗਮਾਂ ਵਿੱਚ 11 ਤੋਂ 1 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਅਤੇ 1 ਤੋ 5 ਵਜੇ ਤੱਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਣਗੇ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਕੁਸ਼ਤੀ ਮੁਕਾਬਲੇ ਹੋਣਗੇ। ਜਿਸ ਵਿੱਚ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਰੋਜ਼ੀ ਕਪੂਰਥਲਾ ਅਤੇ ਕਾਲੂ ਬਾਰੋਵਾਲੀਆ ਵਿਚਕਾਰ ਹੋਣਗੇ। ਜਿਨਾਂ ਵਿੱਚੋਂ ਜੈਤੂ ਪਹਿਲਵਾਨ ਨੂੰ ਯੂ.ਕੇ ਵਾਲੇ ਵੀਰਾਂ ਵੱਲੋਂ ਦੋ ਮੋਟਰਸਾਇਕਲ ਤੇ 80 ਹਜ਼ਾਰ ਰੁਪਏ ਦਾ ਇਨਾਮ ਨਗਦ ਦਿਤਾ ਜਾਵੇਗਾ। ਇਸ ਮੌਕੇ ਤੇ ਮੰਨ ਜੰਡੂ ਸਿੰਘਾ ਕਬੱਡੀ ਖਿਡਾਰੀ ਵੱਲੋਂ ਐਨ.ਆਰ.ਆਈ ਵੀਰਾਂ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਛਿੰਜ਼ ਦਾ ਅਖਾੜਾ 29 ਤੇ 30 ਜੂਨ ਨੂੰ ਸ਼ਾਮ 6 ਵਜੇ ਦੋ ਦਿਨ ਲਗਾਤਾਰ ਹੋਵੇਗਾ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਰਾਤ 8 ਵਜੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ। ਇਸ ਜੋੜ ਮੇਲੇ ਮੌਕੇ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੇ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਚੰਪਾ ਜ਼ੋਸ਼ੀ, ਪੰਚ ਮਨਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ  ਹਾਜ਼ਰ ਸਨ।


Post a Comment

0 Comments