ਕਪੂਰ ਪਿੰਡ ਵਿਖੇ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ ਮਨਾਇਆ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ 11 ਵਜੇ ਅਦਾ ਕੀਤੀ ਗਈ ਤੇ ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਗਈ। ਇਸ ਮੌਕੇ ਤੇ ਗਾਇਕ ਸੁਖਦੇਵ ਸ਼ੇਰਾ ਤੇ ਪਰਮਜੋਤ ਡਿਊਟ ਜੋੜੀ, ਰੇਸ਼ਮ ਨਰੰਗਪੁਰੀ, ਬਿੱਲਾ ਹਰੀਪੁਰੀਆ, ਰੂਪ ਲਾਲ, ਹਰੀ ਕਿਸ਼ਨ ਅਣਖੀ, ਆਸ਼ੂ ਬਿਲਗਾ, ਸੁਰਿੰਦਰਪਾਲ ਲੀਰ, ਮੀਨਾ ਮੱਟੂ, ਰਾਕੇਸ਼ ਡਮੁੰਡਾ, ਸ਼ਿੰਗਾਰ ਨਿਮਾਣਾ, ਸੁਰਮੀਤ ਕਲਸੀ, ਮਨੀ ਮਾਨ, ਜੋਤੀ ਸਿਤਾਰਾ, ਕਾਂਤਾ ਰਾਣੀ, ਲਖਵਿੰਦਰ ਲੱਕੀ, ਤਮੰਨਾ ਕਡਿਆਣਾ, ਰਵੀ ਨਰੰਗਪੁਰੀ, ਬਲਵੀਰ ਸਿੰਘ ਵੱਲੋਂ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਦਾ ਪ੍ਰਧਾਨ ਦਰਸ਼ਨ ਰਾਮ ਸਿਆਣ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਸਾਬਕਾ ਸਰਪੰਚ ਚਮਨ ਲਾਲ ਅਤੇ ਸਰਪੰਚਪਤੀ ਅਸ਼ੋਕ ਕੁਮਾਰ ਨੇ ਕਿਹਾ ਸਾਨੂੰ ਆਪਣੇ ਵਡੇਰਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਸੇਵਾ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਸੰਤ ਬਲਵੀਰ ਦਾਸ ਕੁਟੀਆ ਕਪੂਰ ਪਿੰਡ ਤੋਂ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ ਨਰੰਗਪੁਰ, ਸਰਪੰਚਪਤੀ ਅਸ਼ੋਕ ਕੁਮਾਰ, ਸਰਪੰਚ ਸੋਨੀਆ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਬਲਵੀਰ ਕੌਰ ਪੰਚ, ਐਡਵੋਕੇਟ ਤੇ ਸਾਬਕਾ ਸਰਪੰਚ ਪ੍ਰਵੀਨ ਕੁਮਾਰ ਕੰਗਣੀਵਾਲ, ਹਰੀ ਰਾਮ, ਮਨਜਿੰਦਰ ਸਿਆਣ, ਜੋਨੀ ਸਿਆਣ, ਵਿਕਰਮਜੀਤ, ਕੇਵਲ ਕਿ੍ਰਸ਼ਨ, ਕਾਲਾ, ਹਰੀ ਲਾਲ, ਅਵਤਾਰ ਬਿਲਗਾ, ਗਗਨਦੀਪ ਬਿਲਗਾ, ਸੰਦੀਪ ਢਹਿਪਈ, ਨਰਿੰਦਰ ਬਿਲਗਾ, ਸੋਨੂੰ ਸਿਆਣ, ਹੰਸ ਰਾਜ ਬਿਲਗਾ, ਵਰਿੰਦਰ ਅਤੇ ਸਰਪੰਚ ਲੋ੍ਹਹਗ੍ਹੜ, ਦਵਿੰਦਰ ਕੁਮਾਰ, ਓਮ ਪ੍ਰਕਾਸ਼, ਪਿ੍ਰਤਪਾਲ, ਕਮਲਜੀਤ ਰੌਕੀ, ਰਛਪਿੰਦਰ, ਰਿਸ਼ੀ, ਪ੍ਰਸ਼ਾਤ, ਮੁਲਖ ਰਾਜ, ਬਿੱਟੂ, ਅਸ਼ੋਕ ਲਾਲ, ਸੁਖਦੇਵ ਬੱਗਾ, ਸੋਨੀ ਸਈਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।      Post a Comment

0 Comments