ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ


ਆਦਮਪੁਰ/ਜਲੰਧਰ 29 ਜੂਨ (ਅਮਰਜੀਤ ਸਿੰਘ)-
ਪਿੰਡ ਮੁਹੱਦੀਪੁਰ ਅਰਾਈਆਂ ਵਿੱਚ ਮੋਜੂਦ ਦਰਗਾਹ ਖਾਨਗਾਹ ਪੀਰ ਵਿਖੇ ਦੋ ਦਿਨਾਂ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ। ਅੱਜ ਇਸ ਜੋੜ ਮੇਲੇ ਸਬੰਧੀ ਪਹਿਲਾ ਬਾਬਾ ਜੀ ਦੀ ਦਰਗਾਹ ਤੇ ਚਿਰਾਗ ਰੋਸ਼ਨ ਕੀਤੇ ਗਏ। ਉਪਰੰਤ ਸੰਗਤਾਂ ਨੇ ਝੰਡੇ ਅਤੇ ਚਾਦਰ ਦੀ ਰਸਮ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੌਕੇ ਤੇ ਬਬਲੀ ਨਕਾਲ ਐਂਡ ਪਾਰਟੀ ਵੱਲੋਂ ਜਿਥੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਉਥੇ ਹਾਸਰਸ ਸਕਿੱਟਾਂ ਰਾਹੀਂ ਲੋਕਾਂ ਦੀ ਮੰਨੋਰੰਜਨ ਵੀ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਦਰਗਾਹ ਤੇ ਜੁੜੀਆਂ ਸਰਬੱਤ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਬਾਬਾ ਜੀ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ, ਪੰਚ ਹਰਜੀਤ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਰੁਲਦਾ ਸਿੰਘ, ਪੰਚ ਸੁਨੀਤਾ, ਪੰਚ ਸੁਖਵਿੰਦਰ ਕੌਰ, ਅਵਤਾਰ ਸਿੰਘ ਖੁਨਖੁਨ, ਮਨਜੀਤ ਸਿੰਘ ਸੁੱਖਾ, ਅਜੀਤ ਰਾਮ ਨੰਬਰਦਾਰ, ਕਾਮਰੇਡ ਸੁਰਜੀਤ ਸਿੰਘ ਕਨੇਡਾ, ਕਰਨਲ ਬੂਟਾ ਰਾਮ ਸਿੱਧੂ, ਗੁਰਦੇਵ ਸਿੰਘ ਕਨੇਡਾ, ਨਰਿੰਦਰ ਸਿੰਘ ਯੂ.ਕੇ, ਸੋਡੀ ਯੂ.ਕੇ, ਸੁਰਿੰਦਰ ਸਿੰਘ ਫੋਜ਼ੀ, ਗੁਰਿੰਦਰ ਸਿੰਘ ਗਿੰਦਾ ਤੇ ਜਤਿੰਦਰ ਸਿੰਘ ਯੂ.ਐਸ.ਏ,  ਬਲਜਿੰਦਰ ਸਿੰਘ ਗੋਲਾ, ਬਿਹਾਰੀ ਲਾਲ, ਜਗਦੀਸ਼ ਚੰਦਰ ਸਾਬਕਾ ਪੰਚ, ਬਲਵੀਰ ਕੌਰ, ਕੁਲਜੀਤ ਕੌਰ ਸਾਬਕਾ ਸੰਮਤੀ ਮੈਂਬਰ, ਮੈਡਮ ਰੂਬੀ, ਜਸਵੀਰ ਕੌਰ, ਕੁਲਵਿੰਦਰ ਕੌਰ ਸਾਬਕਾ ਪੰਚ, ਮਨਜੀਤ ਕੌਰ, ਗੁਰਬਖਸ਼ ਕੌਰ, ਗੁਰਦੇਵ ਕੌਰ, ਬਾਸ਼ਾ, ਦਲਵਿੰਦਰ ਸਿੰਘ, ਕਸ਼ਮੀਰੀ ਲਾਲ, ਸੰਤੋਖ ਰਾਮ (ਐਸ.ਬੀ.ਆਈ), ਗੋਪੀ, ਅਬੀ, ਦੀਪਾ ਢੋਲੀ, ਸ਼ਾਨੂੰ, ਬਿੰਦੂ, ਤੰਨੂੰ ਤੇ ਹੋਰ ਸੇਵਾਦਾਰ ਹਾਜ਼ਰ ਸਨ।Post a Comment

0 Comments