ਡੇਰਾ ਚਹੇੜੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ


ਹਾੜ੍ਹ ਦੀ ਸੰਗਰਾਂਦ ਤੇ ਡੇਰਾ ਚਹੇੜੂ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਮਹਾਨ ਤਪੱਸਵੀ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਨਾਨਕ ਨਗਰੀ ਜ਼ੀ.ਟੀ. ਰੋ੍ਹਡ ਚਹੇੜੂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਅਤੇ ਹਾੜ੍ਹ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਸ ਮੌਕੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਜਿਕਰਯੋਗ ਹੈ ਕਿ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਵਿਦੇਸ਼ ਦੀ ਧਰਤੀ ਤੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਹੈੱਡ ਗ੍ਰੰਥੀ ਡੇਰਾ ਚਹੇੜੂ ਭਾਈ ਪ੍ਰਵੀਨ ਕੁਮਾਰ ਜੀ, ਭਾਈ ਮੰਗਤ ਰਾਮ ਮਿਹਮੀ ਦਕੋਹੇ ਵਾਲੇ, ਭਾਈ ਦਰਸ਼ਨ ਸਿੰਘ ਜਲੰਧਰ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਬੇਬੀ ਵਰਸ਼ਾਂ ਬਾਵਾ, ਅਤੇ ਗਾਇਕ ਕਮਲ ਤੱਲਣ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਲਾਇਵ ਹੋ ਕੇ ਵਿਦੇਸ਼ ਦੀ ਧਰਤੀ ਤੋਂ ਪ੍ਰਵੱਚਨਾਂ ਨਾਲ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਸੰਤ ਅਵਤਾਰ ਦਾਸ ਚਹੇੜੂ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਅਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ। 

Post a Comment

0 Comments