ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਰਾਜੇਸ਼ ਭਬਿਆਣਾ ਦੀ ਪੁਸਤਕ "ਮਾਤਾ ਰਮਾਬਾਈ ਅੰਬੇਡਕਰ" ਕੀਤੀ ਲੋਕ ਅਰਪਣ


ਫਗਵਾੜਾ 06 ਜੂਨ (ਅਮਰਜੀਤ ਸਿੰਘ)-
ਡਾ. ਅੰਬੇਡਕਰ ਚੇਤਨਾ ਮਾਰਚ ਕਮੇਟੀ ਜਲੰਧਰ ਵਲੋਂ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦਾ ਸ਼ਹੀਦੀ ਦਿਹਾੜਾ ਆਬਾਦਪੁਰਾ ਜਲੰਧਰ ਵਿਖੇ ਮਨਾਇਆ ਗਿਆ। ਜਿਸ ਵਿੱਚ ਅਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਗੱਦੀ ਨਸ਼ੀਨ ਡੇਰਾ ਸੰਤ ਫੂਲ ਨਾਥ ਜੀ ਨਾਨਕ ਨਗਰੀ ਚਹੇੜੂ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਤ ਕ੍ਰਿਸ਼ਨ ਨਾਥ ਜੀ ਵਲੋਂ ਆਪਣੇ ਕ੍ਰਾਂਤੀਕਾਰੀ ਪ੍ਰਵਚਨਾਂ ਨਾਲ ਸੰਗਤਾਂ ਨੂੰ ਰਹਿਬਰਾਂ ਦੇ ਮਿਸ਼ਨ ਤੋਂ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਅਵਾਜ਼ ਏ ਕੌਮ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਬਹੁਜਨ ਸਮਾਜ ਦੇ ਪ੍ਰਸਿੱਧ ਲੇਖਕ ਅਨੇਕਾਂ ਪੁਸਤਕਾਂ ਦੇ ਰਚੇਤਾ ਰਾਜੇਸ਼ ਭਬਿਆਣਾ ਜੀ ਦੀ ਨਵੀਂ ਪੁਸਤਕ ਮਾਤਾ ਰਮਾਬਾਈ ਅੰਬੇਡਕਰ ਲੋਕ ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਰਾਜੇਸ਼ ਭਬਿਆਣਾ ਜੀ ਨੇ ਪਹਿਲਾਂ ਵੀ ਕਈ ਪੁਸਤਕਾਂ ਸਮਾਜ ਦੀ ਝੋਲੀ ਪਾਈਆਂ ਹਨ। ਰਾਜੇਸ਼ ਭਬਿਆਣਾ ਜੀ ਬਹੁਜਨ ਰਹਿਬਰਾਂ ਨੂੰ ਸਮਰਪਿਤ ਲੇਖਕ ਹੈ, ਉਹ ਬਹੁਜਨ ਰਹਿਬਰਾਂ ਦੇ ਮਿਸ਼ਨ ਨੂੰ ਭਲੀ ਭਾਂਤ ਜਾਣਦਾ ਹੈ ਅਤੇ ਨਿਰੰਤਰ ਆਪਣੀ ਕਲਮ ਨੂੰ ਚਲਾ ਰਿਹਾ ਹੈ ਅਤੇ ਆਪਣੀ ਕਲਮ ਨਾਲ ਬਹੁਜਨ ਰਹਿਬਰਾਂ ਦੇ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।

Post a Comment

0 Comments