ਆਦਮਪੁਰ ਵਿਖੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਸਲਾਨਾ ਜੋੜ ਮੇਲਾ 11 ਜੁਲਾਈ ਨੂੰ : ਮਨਮੋਹਨ ਸਿੰਘ ਬਾਬਾ


ਆਦਮਪੁਰ/ਜਲੰਧਰ 07 ਜੁਲਾਈ (ਅਮਰਜੀਤ ਸਿੰਘ)-
ਆਦਮਪੁਰ ਦੇ ਮੁਹੱਲਾ ਸੱਗਰਾਂ (ਨਜ਼ਦੀਕ ਪਾਣੀ ਵਾਲੀ ਟੈਂਕੀ) ਵਿਖੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਸਲਾਨਾ ਜੋੜ ਮੇਲਾ 11 ਜੁਲਾਈ ਦਿਨ ਮੰਗਲਵਾਰ ਨੂੰ ਮੁੱਖ ਸੇਵਾਦਾਰ ਮਨਮੋਹਨ ਸਿੰਘਾ ਬਾਬਾ (ਬਾਬਾ ਢਾਬਾ ਆਦਮਪੁਰ) ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮਨਮੋਹਨ ਸਿੰਘ ਬਾਬਾ ਨੇ ਦਸਿਆ ਕਿ ਇਸ ਜੋੜ ਮੇਲੇ ਦੇ ਸਬੰਧ ਵਿੱਚ 11 ਜੁਲਾਈ ਨੂੰ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 12 ਤੋਂ 2.30 ਵਜੇ ਤੱਕ ਮਹਿਫਲ ਸਜਾਈ ਜਾਵੇਗੀ। ਜਿਸ ਵਿੱਚ ਪੁੱਜੇ ਵੱਖ-ਵੱਖ ਕਲਾਕਾਰ ਆਪਣੇ ਫੰਨ੍ਹ ਦਾ ਮੁਜ਼ਾਹਰਾਂ ਕਰਨਗੇ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਬਾਬਾ ਜੀ ਦੇ ਅਟੁੱਟ ਲੰਗਰ ਵਰਤਾਏ ਜਾਣਗੇ।  


Post a Comment

0 Comments