ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਨੇ ਹੜ੍ਹਾਂ ਪ੍ਹੀੜਤ ਪਿੰਡਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀਆਂ 25 ਟਰਾਲੀਆਂ ਭੇਜੀਆਂ


ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਸਮੂਹ ਮੈਂਬਰਾਂ ਅਤੇ ਪਿੰਡ ਬਡਲਾ, ਹਾਰਟਾ, ਰਾਜਪੁਰ ਭਾਈਆਂ, ਉਗੜਾ, ਮੁੱਖਲਿਆਣਾ, ਜੱਲੋਵਾਲ, ਖਨੂਰ ਦੇ ਪਤਵੰਤੇ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਲੋਈਆਂ, ਮੱਖੂ, ਜੀਰਾ (ਨਜ਼ਦੀਕ ਸੁਲਤਾਨਪੁਰ ਏਰੀਆ) ਵਿਖੇ ਪਸ਼ੂਆਂ ਦੇ ਲਈ ਹਰੇ ਚਾਰੇ ਦੀਆਂ 25 ਟਰਾਲੀਆਂ ਪਿੰਡ ਬਡਲਾ ਤੋਂ ਰਵਾਨਾਂ ਹੋਈਆਂ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਲੰਬਰਦਾਰ ਜਤਿੰਦਰ ਸਿੰਘ ਘੁੰਮਣ ਨੇ ਦਸਿਆ ਕਿ ਅੱਜ ਇਹ ਟਰਾਲੀਆਂ ਇਹ ਹ੍ਹੜ ਪ੍ਹੀੜਤ ਪਿੰਡਾਂ ਵਿੱਚ ਪੁੱਜੀਆਂ ਅਤੇ ਉਥੋਂ ਦੇ ਵਸਨੀਕਾਂ ਨੂੰ ਇਹ ਹਰਾ ਚਾਰਾ ਪਸ਼ੂਆਂ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੜ੍ਹ ਕਾਰਨ ਪਸ਼ੂਆਂ ਦੇ ਚਾਰੇ ਦਾ ਵੀ ਸੰਕਟ ਪੈਦਾ ਹੋਇਆ ਹੈ ਤੇ ਖੇਤਾਂ ‘ਚ ਖੜ੍ਹੀ ਹਰੇ ਚਾਰੇ ਸਾਰੀ ਫ਼ਸਲ ਖ਼ਰਾਬ ਹੋ ਗਈ। ਹੜ੍ਹਾਂ ਦੇ ਪਾਣੀ ਕਾਰਨ ਹੋਏ ਨੁਕਸਾਨ ਨਾਲ ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਵੀ ਖ਼ਰਾਬ ਹੋਣ ਨਾਲ ਕੀਮਤਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਪਾਣੀ ਕਾਰਨ ਪਸ਼ੂ ਬਿਮਾਰ ਪੈਣ ਲੱਗ ਪਏ ਹਨ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਖਾਸ ਜਰੂਰਤ ਹੈ। ਪੰਜਾਬ ਸਰਕਾਰ ਵੀ ਹੜ੍ਹ ਪੀੜਤ ਲੋਕਾਂ ਅਤੇ ਪਸ਼ੂਆਂ ਲਈ ਜਿਥੇ ਉਪਰਾਲੇ ਕਰ ਰਹੀ ਉਥੇ ਸਾਨੂੰ ਸਾਰਿਆਂ ਨੂੰ ਵੀ ਪ੍ਹੀੜਤ ਲੋਕਾਂ ਦੀ ਮੱਦਦ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਕੁਲਦੀਪ ਕੁਮਾਰ ਲਵਲੀ ਸਾਬਕਾ ਸਰਪੰਚ, ਦੁੱਖ ਭੰਜਨ ਸਿੰਘ ਹਾਰਟਾ, ਲੰਬਰਦਾਰ ਜਤਿੰਦਰ ਸਿੰਘ ਘੁੰਮਣ, ਹਰਪਾਲ ਸਿੰਘ ਸੰਘਾ, ਗੁਰਬਚਨ ਸਿੰਘ ਬਡਲਾ, ਲਾਡੀ ਪ੍ਰਧਾਨ ਹਾਰਟਾ, ਰਣਜੀਤ ਸਿੰਘ ਗਿੱਲ, ਦਵਿੰਦਰ ਸਿੰਘ ਬਡਲਾ, ਬਗੀਚਾ ਸਿੰਘ ਰਾਜਪੁਰ ਭਾਈਆਂ, ਲੰਬਰਦਾਰ ਸੁਖਵਿੰਦਰ ਸਿੰਘ ਸੰਘਾ ਰਾਜਪੁਰ ਭਾਈਆਂ, ਜਸਪਾਲ ਸਿੰਘ ਹਾਰਟਾ, ਪਰਜੀਤ ਸਿੰਘ ਹਾਰਟਾ, ਭੁਪਿੰਦਰ ਸਿੰਘ ਬਡਲਾ, ਗੁਰਵਿੰਦਰ ਸਿੰਘ ਕਾਕਾ ਬਡਲਾ ਅਤੇ ਹੋਰ ਪਤਵਤੇ ਸੱਜਣ ਹਾਜ਼ਰ ਸਨ।  


Post a Comment

0 Comments