ਜੰਡੂ ਸਿੰਘਾ ਵਿਖੇ ਦਰਬਾਰ ਸੱਖੀ ਸਰਵਰ ਪੀਰ ਲੱਖ ਦਾਤਾ ਜੀ ਦਾ ਸਲਾਨਾ ਮੇਲਾ 6 ਜੁਲਾਈ ਨੂੰ


ਆਦਮਪੁਰ/ਜਲੰਧਰ 01 ਜੁਲਾਈ (ਅਮਰਜੀਤ ਸਿੰਘ)-
ਦਰਬਾਰ ਸੱਖੀ ਸਰਵਰ ਪੀਰ ਲੱਖ ਦਾਤਾ ਜੀ ਪਿੰਡ ਜੰਡੂ ਸਿੰਘਾ ਵਿਖੇ ਸਲਾਨਾ ਮੇਲਾ 6 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਬਾਬਾ ਰਾਮੇ ਸ਼ਾਹ ਜੀ ਨੇ ਦਸਿਆ ਕਿ ਇਸ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਸਵਰੇ ਝੰਡੇ, ਚਾਦਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਸਭਿਆਚਾਰਕ ਸਮਾਗਮ ਦੋਰਾਨ ਗਾਇਕ ਨਿਸ਼ਾਨ ਉੱਚੇ ਵਾਲਾ, ਬੀਬੀ ਬਲਜੀਤ ਕਮਲ, ਕਵਾਲ ਦਿਲਦਾਰ ਐਂਡ ਪਾਰਟੀ ਹਾਜ਼ਰੀ ਭਰਦੇ ਹੋਏ ਬਾਬਾ ਜੀ ਦੀ ਮਹਿਮਾ ਗਾਉਣਗੇ। ਉਨ੍ਹਾਂ ਦਸਿਆ ਇਸ ਜੋੜ ਮੇਲੇ ਵਿੱਚ ਮੁੱਖ ਮਹਿਮਾਨ ਵੱਜ਼ੋਂ ਸਾਂਈ ਮਧੂ ਸ਼ਾਹ ਜੀ ਜਲੰਧਰ ਪੁੱਜਣਗੇ। ਉਨ੍ਹਾਂ ਕਿਹਾ ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।   


Post a Comment

0 Comments