ਪਿੰਡ ਜਲਭੇ ਦਾ ਸਲਾਨਾ ਕ੍ਰਿਕਟ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ

ਜੈਤੂ ਟੀਮ ਨੂੰ ਇਨਾਮਾਂ ਦੀ ਵੰਡ ਕਰਦੇ ਪ੍ਰਧਾਨ ਹਰਮਿੰਦਰ ਸਿੰਘ ਹੈਰੀ, ਮਾਸਟਰ ਦੀਪਕ ਕੁਮਾਰ, ਐਡਵੋਕੇਟ ਸੁਖਵੀਰ ਥਿੰਦ, ਰਾਜ ਕੁਮਾਰ ਰਾਜੂ, ਹਰਵਿੰਦਰ ਸਿੰਘ ਸੋਡੀ, ਏਐਸਆਈ ਹਰਦੀਪ ਸਿੰਘ ਤੇ ਹੋਰ।

ਆਦਮਪੁਰ/ਜਲੰਧਰ 03 ਜੁਲਾਈ (ਅਮਰਜੀਤ ਸਿੰਘ)- ਪਿੰਡ ਜਲਭੇ ਵਿੱਖੇ ਬਾਬਾ ਅਨਾਇਤ ਅਲੀ ਸ਼ਾਹ ਜੀ ਕ੍ਰਿਕਟ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਐਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ, ਸਲਾਨਾ ਕ੍ਰਿਕਟ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ। ਇਹ ਟੂਰਨਾਂਮੈਂਟ ਦੀ ਸ਼ੁਰੂਆਤ 28 ਮਈ ਨੂੰ ਐਡਵੋਕੇਟ ਸੁਖਵੀਰ ਥਿੰਦ ਵੱਲੋਂ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਰੀਬਨ ਕੱਟ ਕੇ ਕੀਤੀ ਸੀ। ਇਸ ਟੂਰਨਾਂਮੈਂਟ ਵਿੱਚ ਕਰੀਬ 56 ਟੀਮਾਂ ਨੇ ਭਾਗ ਲਿਆ। ਇਸ ਟੂਰਨਾਂਮੈਂਟ ਦੇ ਫਾਇਨਲ ਮੁਕਾਬਲਿਆਂ ਵਿੱਚ ਆਦਮਪੁਰ ਕਲੱਬ ਦੀ ਟੀਮ ਪਹਿਲੇ ਨੰਬਰ ਤੇ 31 ਹਜ਼ਾਰ ਅਤੇ ਟਰਾਫੀ ਨਾਲ ਜੈਤ ਰਹੀ, ਦੂਜੇ ਨੰਬਰ ਤੇ ਸ਼ਾਮ ਚੌਰਾਸੀ ਕਲੱਬ ਦੀ ਟੀਮ 17 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਇਨ੍ਹਾਂ ਜੈਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਤੇ ਪ੍ਰਧਾਨ ਹਰਮਿੰਦਰ ਸਿੰਘ ਹੈਰੀ (ਪਰਮਜੀਤ ਕਲਾਥ ਹਾਉਸ), ਮਾਸਟਰ ਦੀਪਕ ਕੁਮਾਰ, ਐਡਵੋਕੇਟ ਸੁਖਵੀਰ ਥਿੰਦ, ਰਾਜ ਕੁਮਾਰ ਰਾਜੂ, ਹਰਵਿੰਦਰ ਸਿੰਘ ਬੱਸਨ ਸੋਡੀ (ਐਮ.ਡੀ ਮੈਪਲ ਵਰਲਡ ਸਕੂਲ), ਏਐਸਆਈ ਹਰਦੀਪ ਸਿੰਘ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ। ਇਨ੍ਹਾਂ ਮੋਹਤਵਰਾਂ ਨੇ ਕਿਹਾ ਕਿ ਬਾਬਾ ਅਨਾਇਤ ਅਲੀ ਸ਼ਾਹ ਜੀ ਕ੍ਰਿਕਟ ਕਲੱਬ ਦੀ ਮੁੱਖ ਮੰਤਵ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾਂ ਤੇ ਨਸ਼ਿਆਂ ਤੋਂ ਦੂਰ ਰੱਖ ਕੇ ਚੰਗੇ ਪਾਸੇ ਲਗਾਉਣਾ ਹੈ। ਇਸ ਮੌਕੇ ਤੇ 15 ਸਾਂਲਾ ਬੱਚਿਆਂ ਦੇ ਕ੍ਰਿਕਟ ਸ਼ੋ ਮੈਂਚ ਵੀ ਕਰਵਾਏ ਗਏ। ਇਸ ਮੌਕੇ ਖਿਡਾਰੀਆਂ, ਪਤਵੰਤੇ ਸੱਜਣਾਂ, ਸਹਿਯੋਗੀਆਂ ਅਤੇ 11 ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਨਿਵਾਜਿਆ ਗਿਆ। ਪ੍ਰਧਾਨ ਹਰਮਿੰਦਰ ਸਿੰਘ ਹੈਰੀ ਨੇ ਦਸਿਆ ਇਸ ਟੂਰਨਾਂਮੈਂਟ ਵਿੱਚ ਆਦਮਪੁਰ ਉਂਘੇ ਸਮਾਜ ਸੇਵਕ ਰਾਜ ਕੁਮਾਰ ਪਾਲ (ਪਾਲ ਇੰਪੋਰੀਅਮ ਆਦਮਪੁਰ) ਨੇ ਸ਼ਿਰਕਤ ਕਰਨੀਂ ਸੀ, ਪਰ ਉਹ ਨਿੱਜੀ ਰੁਝੇਵਿਆਂ ਕਾਰਨ ਟੂਰਨਾਂਮੈਂਟ ਵਿੱਚ ਸ਼ਾਮਲ ਨਹੀਂ ਹੋ ਸਕੇ। ਪਰ ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਸਲਾਨਾ ਟੂਰਨਾਂਮੈਂਟ ਦੀ ਸਪੰਨਤਾ ਤੇ ਮੁਬਾਰਕਾਂ ਭੇਜੀਆਂ ਗਈਆਂ ਹਨ। ਇਸ ਮੌਕੇ ਤੇ ਗੁਰਭਗਤ ਸਿੰਘ, ਮਾ. ਰਿੱਕੀ, ਮਾ. ਕੁਲਵਿੰਦਰ ਰਾਏ, ਰਿੱਕੀ ਫੋਜ਼ੀ, ਜੀਤਾ ਮਾਣਕੋ, ਹਰਜਿੰਦਰ ਮਾਣਕੋ, ਬੱਲੀ ਨਿੱਜਰ, ਸ਼ੁਸੀਲ ਸ਼ਰਮਾਂ, ਸਰਪੰਚ ਗੁਰਵਿੰਦਰਪਾਲ ਮਹੇ, ਕਾਲਾ ਚੁੰਬਰ, ਰਾਜ ਕੁਮਾਰ, ਸੰਨੀ ਚੁੰਬਰ, ਹਰਿੰਦਰ ਸਿੰਘ, ਵਿੱਕੀ, ਉਕਾਰ, ਲਵ, ਗੋਪੀ, ਕਾਲਾ ਸੀ.ਆਰ, ਗੋਰਵ, ਰਮਨ, ਜੂਵੀ, ਮੰਨਾ, ਅਜੇ, ਜੋਤਾ, ਕੇ.ਸੀ ਤੇ ਕੋਮੈਂਟਰ ਸਾਇਮਡ, ਕਮਲ ਹਾਜ਼ਰ ਸਨ। 



Post a Comment

0 Comments