ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਇੱਕ ਵਿਅਕਤੀ ਦੋ ਮੋਟਰ ਸਾਈਕਲਾ ਸਮੇਤ ਗ੍ਰਿਫਤਾਰ



ਹੁਸ਼ਿਆਰਪੁਰ 11 ਜੁਲਾਈ (ਤਰਸੇਮ ਦੀਵਾਨਾ)-
ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਨੇ ਜਿਲ੍ਹੇ ਅੰਦਰ ਚੋਰੀ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਏ.ਐਸ.ਆਈ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਮਿਲਕ ਪਲਾਂਟ ਜੀ.ਟੀ ਰੋਡ ਦਸੂਹਾ ਮੋਜੂਦ ਸੀ ਤਾਂ ਸ਼ਰਨਦੀਪ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰਬਰ 11 ਹਾਊਸ ਨੰਬਰ 278 ਕੈਥਾਂ ਮੁਹੱਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਆਪਣੇ ਬਿਆਨ ਦਰਜ ਕਰਵਾਇਆ ਕਿ ਉਹ ਹਾਂਡਾ ਏਜੰਸੀ ਦਸੂਹਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ ਉਹਨਾ ਦੱਸਿਆ ਕਿ  ਮੋਟਰ ਸਾਈਕਲ ਨੰਬਰ PB 07 AL 9939 ਮਾਰਕਾ ਹਾਂਡਾ ਰੰਗ ਕਾਲਾ ਕਮੇਟੀ ਘਰ ਖੜਾ ਕਰਕੇ ਆਪਣੇ ਨਿੱਜੀ ਕੰਮ ਗਿਆ ਸੀ ਜਦੋਂ ਕਰੀਬ ਅੱਧਾ ਘੰਟੇ ਬਾਅਦ ਵਾਪਸ ਆਇਆ ਤਾ ਮੋਟਰ ਸਾਈਕਲ ਕੋਈ ਨਾ-ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਭਾਲ ਕਰਨ ਤੇ ਪਤਾ ਲੱਗਾ ਕਿ ਓਮ ਪ੍ਰਕਾਸ ਪੁੱਤਰ ਰਾਮੇਸ਼ ਚੰਦ ਵਾਸੀ ਸੇਖਾਂ ਮੁਹੱਲਾ ਦਸੂਹਾ ਜੋ ਚੋਰੀ ਕਰਨ ਦਾ ਆਦੀ ਹੈ ਜੋ ਆਪਣੇ ਸਾਥੀਆ ਨਾਲ ਮਿਲ ਕੇ ਆਮ ਜਨਤਾ ਦੀ ਵਹੀਕਲ ਚੋਰੀ ਕਰਕੇ ਅੰਨਸਥਾਵੀ ਜਗਾ ਤੇ ਖੋਲ ਕੇ ਕਵਾੜ ਵਿੱਚ ਵੇਚ ਦਿੰਦਾ ਹੈ। ਜੋ ਮਿਲਕ ਪਲਾਟ ਨੇੜੇ ਜੀ ਟੀ ਰੋਡ ਹੇਠਾ ਵੇਖਿਆ ਤਾ ਇਕ ਵਿਅਕਤੀ ਮੋਟਰ ਸਾਈਕਲ ਨੂੰ ਖੋਲ ਰਿਹਾ ਸੀ ਜੋ ਉਹਨਾਂ ਵੇਖ ਕੇ ਦੋੜਨ ਲੱਗਾ ਜਿਸ ਨੂੰ ਕਾਬੂ ਕਰਨ ਤੇ ਆਪਣਾ ਨਾਮ ਓਮ ਪ੍ਰਕਾਸ ਪੁੱਤਰ ਰਾਮੇਸ਼ ਚੰਦ ਵਾਸੀ ਸੇਖਾਂ ਮੁਹੱਲਾ ਦਸੂਹਾ ਦੱਸਿਆ ਜਿਸ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। 

Post a Comment

0 Comments