ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਨਗਰ ਵਿੱਚ ਮੌਜੂਦ ਪੁਰਾਤਨ ਦਰਗਾਹ ਪੀਰ ਬਾਬਾ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ (ਮੇਲਾ ਤਕੀਏ ਦਾ) ਯਾਦਗਾਰੀ ਹੋ ਨਿਬੜਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੰਗਤ ਅਲੀ ਨੇ ਦਸਿਆ ਕਿ ਜੋੜ ਮੇਲੇ ਦੇ ਪਹਿਲੇ ਦਿਨ ਸਮੂਹ ਸੰਗਤਾਂ ਵੱਲੋਂ ਚਾਦਰ ਤੇ ਝੰਡੇ ਦੀ ਰਮਸ ਅਦਾ ਕੀਤੀ ਗਈ ਅਤੇ ਬਾਬਾ ਜੀ ਦੀ ਦਰਗਾਹ ਤੇ ਸਵੇਰੇ ਤੱੜਕਸਾਰ ਤੋਂ ਹੀ ਸੰਗਤਾਂ ਨਤਮਸਤਕ ਹੋਈਆਂ ਤੇ ਬਾਬਾ ਜੀ ਦੇ ਦਰਬਾਰ ਵਿਖੇ ਚਾਦਰ ਅਤੇ ਨਿਆਜ਼ਾਂ ਭੇਟ ਕੀਤੀਆਂ। ਉਪਰੰਤ ਮਹਿਫਿਲੇ-ਏ- ਕੱਵਾਲੀ ਦਾ ਪ੍ਰੋਗਰਾਮ ਤੇ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਪੇਸ਼ ਕੀਤਾ ਗਿਆ, ਬਾਅਦ ਦੁਪਿਹਰ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਮੇਲੇ ਦੇ ਦੂਸਰੇ ਦਿਨ ਦੇ ਸਮਾਗਮਾਂ ਵਿੱਚ ਪਹਿਲਾ ਸਵੇਰੇ 11 ਵਜੇ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਿਆ। ਸ਼ਾਮ 6 ਵਜੇ ਮੇਲਾ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਕੁਸ਼ਤੀ ਮੁਕਾਬਲੇ ਕਰਵਾਏ ਗਏ। ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਪਹਿਲਵਾਨ ਕਾਲੂ ਬਾਰੋਵਾਲੀਆ ਟਰਾਫੀ ਅਤੇ ਸਪਲੈਡਰ ਮੋਟਰਸਾਇਕਲ, ਰੋਜ਼ੀ ਕਪੂਰਥਲਾ ਨੂੰ 40 ਹਜ਼ਾਰ ਨਗਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ। ਦੂਸਰੇ ਨੰਬਰ ਦੀ ਕੁਸ਼ਤੀ ਵਿੱਚ ਪਹਿਲਵਾਨ ਕਾਲਾ ਮੱਲੀ ਨੂੰ ਸਪਲੈਡਰ ਮੋਟਰਸਾਇਕਲ ਟਰਾਫੀ ਅਤੇ ਗੁਰਪ੍ਰੀਤ ਰਾਜਸਥਾਨ ਨੂੰ 31 ਹਜ਼ਾਰ ਟਰਾਫੀ ਦੇ ਕੇ ਨਿਵਾਜਿਆ ਗਿਆ। ਇਸ ਸਲਾਨਾ ਮੇੇਲੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ, ਸੰਤ ਸੁਰਿੰਦਰ ਦਾਸ ਅਟਾਰੀ ਵਾਲੇ, ਦੀਪਕ ਬਾਲੀ ਸਲਾਹਕਾਰ ਮੁੱਖ ਮੰਤਰੀ ਦਿੱਲੀ, ਬੀਐਸਪੀ ਦੇ ਸੀਨੀਅਰ ਆਗੂ ਬਲਵਿੰਦਰ ਕੁਮਾਰ ਐਡਵੋਕੇਟ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਕੁਸ਼ਤੀ ਮੁਕਾਬਲਿਆਂ ਦੌਰਾਨ ਮੰਨ ਜੰਡੂ ਸਿੰਘਾ ਨੂੰ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ 51 ਹਜ਼ਾਰ, ਮੁੰਦੀ ਅਤੇ ਟਰਾਫੀ ਨਾਲ ਸਨਮਾਨਿੱਤ ਕੀਤਾ ਗਿਆ। ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜੋੜ ਮੇਲੇ ਦੇ ਅਖੀਰਲੇ ਦਿਨ, ਰਾਤ ਵੇਲੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਗਿਆ। ਇਸ ਜੋੜ ਮੇਲੇ ਨੂੰ ਸਫਲ ਬਣਾਉਣ ਵਿੱਚ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੈ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਚੰਪਾ ਜ਼ੋਸ਼ੀ, ਪੰਚ ਮਨਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ ਹਾਜ਼ਰ ਸਨ।
0 Comments