ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਦੀ ਟੀਮ ਵੱਲੋਂ ਡੇਰਾ ਬਾਬਾ ਕੱਲਰਾਂ ਸ਼ੇਰਪੁਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ


ਹੁਸ਼ਿਆਰਪੁਰ 18 ਜੁਲਾਈ (ਅਮਰਜੀਤ ਸਿੰਘ)-
ਪਿੰਡ ਸ਼ੇਰਪੁਰ ਢੱਕੋਂ ਵਿੱਚ ਸਥਿਤ ਸੰਤ ਬਾਬਾ ਨਾਰਾਇਣ ਦਾਸ ਜੀ ਡੇਰਾ ਬਾਬਾ ਕੱਲਰਾਂ ਸ਼ੇਰਪੁਰ ਵਿੱਖੇ ਸੰਤ ਬਾਬਾ ਅਮਰ ਦਾਸ ਜੀ, ਸੰਤ ਬਾਬਾ ਰਾਮ ਕ੍ਰਿਸ਼ਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀਨਸ਼ੀਨ ਸੰਚਾਲਕ ਸੰਤ ਰਮੇਸ਼ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਏ ਗਏ। ਇਸ ਮੌਕੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸਟਾਫ ਵੱਲੋਂ ਲਗਾਇਆ ਗਿਆ। ਇਸ ਕੈਂਪ ਦਾ ਸ਼ੁੱਭ ਅਰੰਭ ਸੰਤ ਰਮੇਸ਼ ਦਾਸ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਸੰਤ ਰਮੇਸ਼ ਦਾਸ ਜੀ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਹਰ ਸਾਲ ਇਹ ਫ੍ਰੀ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਲਗਾਇਆ ਜਾਂਦਾ ਹੈ। ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਕਿਹਾ ਆਯੂਰਵੈਦਿਕ ਦਵਾਈ ਮਨੁੱਖੀ ਸਰੀਰ ਲਈ ਲਾਭਦਾਇਕ ਹੁੰਦੀ ਹੈ ਤੇ ਇਸ ਸਰੀਰ ਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈ ਨਾਲ ਹਰ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਸਦੇ ਕੋਈ ਵੀ ਸਰੀਰਕ ਰੋਗ ਨੂੰ ਜੜੋ੍ਹ ਖ਼ਤਮ ਕੀਤਾ ਜਾ ਸਕਦਾ ਹੈ। ਇਸ ਕੈਂਪ ਵਿੱਚ ਡਾ. ਮਨੀਸ਼ਾ ਗੁਰਦਾਸਪੁਰ ਤੋਂ ਉਚੇਚੇ ਤੋਰ ਤੇ ਪੁੱਜੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਪਰਮਿੰਦਰ ਕੌਰ, ਵੈਦ ਗੁਰਪ੍ਰੀਤ ਕੌਰ, ਵੈਦ ਦਵਿੰਦਰ ਸਿੰਘ, ਵੈਦ ਰੀਤੀਸ਼, ਵੈਦ ਚਰਨਜੀਤ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ, ਸ਼ਪੈਸ਼ਲ ਧੰਨਮੰਤਰੀ ਵੱਲੋਂ ਹਰਪਾਲ ਸਿੰਘ ਅਮਿ੍ਰਤਸਰ ਸਾਹਿਬ ਤੋਂ ਪੁੱਜੇ ਅਤੇ ਡਾ. ਵਿਲਮਰ ਸ਼ਵਾਬੇ ਜਰਮਨੀ ਵਾਲਿਆਂ ਨੇ ਜਿਥੇ ਸੇਵਾ ਨਿਭਾਈ ਉਥੇ ਕੈਂਪ ਲਾਈ ਪੂਰਾ ਸਹਿਯੋਗ ਦਿਤਾ। ਉਨ੍ਹਾਂ ਦੀ ਟੀਮ ਵਿੱਚ ਵਿਨੋਦ ਕੁਮਾਰ, ਜਤਿੰਦਰ ਕੁਮਾਰ, ਅਨੀਰੁਦ ਮਲੀਕ, ਤਜਿੰਦਰ ਸਿੰਘ, ਅਨੀਤ ਕੁਮਾਰ, ਦਿਨੇਸ਼ ਕੁਮਾਰ ਹਾਜ਼ਰ ਸਨ। ਇਸ ਫ੍ਰੀ ਕੈਂਪ ਦੀ ਸਮਾਪਤੀ ਤੇ ਮੁੱਖ ਵੈਦ ਬਲਜਿੰਦਰ ਰਾਮ ਨੇ ਡੇਰਾ ਦੀਆਂ ਸਮੂਹ ਸੰਗਤਾਂ ਅਤੇ ਟੀਮ ਦਾ ਧੰਨਵਾਦ ਕੀਤਾ।   


Post a Comment

0 Comments