ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਨੇ ਕੀਤੀ ਲਾਇਨਜ਼ ਕਲੱਬ ਫਗਵਾੜਾ ਸਮਾਇਲ ਦੀ ਆਫੀਸ਼ੀਅਲ ਵਿਜਿਟਫਗਵਾੜਾ 11 ਜੁਲਾਈ (ਸ਼ਿਵ ਕੋੜਾ)-
ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਨੇ ਇਲੈਵਨ ਸਟਾਰ ਸਪੈਸ਼ਲ ਸਟੇਟਸ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਮਾਇਲ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਆਫੀਸ਼ੀਅਲ ਵਿਜਿਟ ਕੀਤੀ। ਸਥਾਨਕ ਹੋਟਲ ਇੰਪੀਰੀਅਲ ਪੂਨਮ ਵਿਖੇ ਆਯੋਜਿਤ ਇਸ ਵਿਜਿਟ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਅਤੇ ਜ਼ੋਨ ਚੇਅਰਮੈਨ ਲਾਇਨ ਮਾਸਟਰ ਹਰਮੇਸ਼ ਲਾਲ ਤੋਂ ਇਲਾਵਾ ਸਾਲ 2023-24 ਲਈ ਨਵੀਂ ਚੁਣੀ ਗਈ ਟੀਮ ਨੇ ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਦਾ ਸਵਾਗਤ ਕੀਤਾ। ਲਾਇਨ ਪਾਹਵਾ ਨੇ ਕਲੱਬ ਦੀ ਨਵ ਨਿਯੁਕਤ ਪ੍ਰਧਾਨ ਲੇਡੀ ਲਾਇਨ ਰੁਪਿੰਦਰ ਕੌਰ ਹੋਠੀ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਲੇਡੀ ਲਾਇਨ ਬਾਣੀ ਮਹੇ ਸੈਕਟਰੀ, ਲੇਡੀ ਲਾਇਨ ਰਜਨੀ ਬੰਗਾ ਖਜਾਨਚੀ ਅਤੇ ਲੇਡੀ ਲਾਇਨ ਸੁਨੀਤਾ ਰਾਣੀ ਪੀ.ਆਰ.ਓ ਤੋਂ ਇਲਾਵਾ ਜੁਆਇੰਟ ਪੀ.ਆਰ.ਓ. ਲੇਡੀ ਲਾਇਨ ਕੁਲਦੀਪ ਕੌਰ ਨੂੰ ਸ਼ੁਭ ਇੱਛਾਵਾਂ ਦੇਣ ਉਪਰੰਤ ਅਗਲੇ ਇਕ ਸਾਲ ਲਈ ਕਲੱਬ ਦੀ ਕਮਾਨ ਔਰਤਾਂ ਨੂੰ ਸੌਂਪੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੁਮੈਨ ਇੰਨਪਾਵਰਮੈਂਟ ਲਈ ਇਹ ਚੰਗਾ ਉਪਰਾਲਾ ਹੈ, ਜਿਸ ਤੋਂ ਹੋਰਨਾਂ ਕਲੱਬਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਸਭ ਤੋਂ ਵੱਧ ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਜਾਣਿਆ ਜਾਂਦਾ ਹੈ ਅਤੇ ਲਾਇਨਜ਼ ਕਲੱਬ ਦੇ ਹਰ ਮੈਂਬਰ ਨੂੰ ਦੁਨੀਆਂ ਵਿੱਚ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਵ-ਨਿਯੁਕਤ ਪ੍ਰਧਾਨ ਰੁਪਿੰਦਰ ਕੌਰ ਹੋਠੀ ਨੇ ਕਿਹਾ ਕਿ ਉਹ ਆਪਣੀ ਟੀਮ ਅਤੇ ਕਲੱਬ ਦੇ ਸਮੂਹ ਸੀਨੀਅਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕਲੱਬ ਨੂੰ ਨਵੇਂ ਪ੍ਰੋਜੈਕਟਾਂ ਰਾਹੀਂ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਅਨੁਸਾਰ ਇਸ ਵਾਰ ਕਲੱਬ ਦੀ ਇੰਟਰਨੈਸ਼ਨਲ ਪ੍ਰਧਾਨ ਲਾਇਨ ਲੇਡੀ ਪੈਟੀ ਹੇਲ ਨੂੰ ਬਣਾਇਆ ਗਿਆ ਹੈ ਜੋ ਪੂਰੀ ਦੁਨੀਆ ਲਈ ਪ੍ਰੇਰਨਾ ਹੈ ਕਿ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਹੈ। ਇਸ ਮੌਕੇ ਲਾਇਨ ਪਰਵੀਨ ਬੰਗਾ, ਲਾਇਨ ਨਸੀਬ ਚੰਦ, ਲਾਇਨ ਮਲਕੀਅਤ ਰਾਮ ਬੰਗਾ, ਲਾਇਨ ਹਰਮੇਸ਼ ਲਾਲ ਮਹਿਮੀ, ਲਾਇਨ ਕੁਲਵਿੰਦਰ ਕੁਮਾਰ, ਲਾਇਨ ਸਰਬਜੀਤ ਕੁਮਾਰ, ਲਾਇਨ ਤਿਲਕ ਰਾਜ, ਲਾਇਨ ਮਨਦੀਪ ਕੌਰ, ਲਾਇਨ ਪੰਕਜ ਬੰਗਾ, ਲਾਇਨ ਪਰਵਿੰਦਰ ਕੁਮਾਰ, ਲਾਇਨ ਜਸਵਿੰਦਰ ਕੌਰ ਬੰਗਾ, ਲਾਇਨ ਨਰਿੰਦਰ ਕੁਮਾਰ, ਲਾਇਨ ਕੁਲਦੀਪ ਸਿੰਘ, ਲਾਇਨ ਅਮਿਤ ਬੰਗਾ, ਲਾਇਨ ਗੁਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਰ ਸਨ।

Post a Comment

0 Comments