ਸ਼ਾਹਕੋਟ ਪੁਲਿਸ ਵੱਲੋ ਚੋਰੀ ਦੇ ਸਮਾਨ ਸਮੇਤ 2 ਵਿਅਕਤੀ ਗ੍ਰਿਫਤਾਰ


ਬੀਤੀ 27 ਅਤੇ 28 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਰੂਪੇਵਾਲ ਤੋਂ ਦੁਕਾਨ ਵਿੱਚੋਂ ਕੀਤਾ ਸੀ ਸਮਾਨ ਚੋਰੀ

ਸ਼ਾਹਕੋਟ, 31 ਅਗਸਤ (ਏ.ਐਸ. ਅਰੋੜਾ) ਮੁਖਵਿੰਦਰ ਸਿੰਘ ਭੁੱਲਰ, ਐਸ.ਐਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਨਪ੍ਰੀਤ ਸਿੰਘ ਢਿੱਲੋਂ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਨਰਿੰਦਰ ਸਿੰਘ ਔਜਲਾ, ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਜਸਵਿੰਦਰ ਸਿੰਘ ਡੀ.ਐਸ.ਪੀ. ਅੰਡਰ ਟ੍ਰੇਨਿੰਗ ਕਮ-ਐਸ.ਐਚ.ਓ. ਥਾਣਾ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਦੇ 12 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਮਾਨ ਬ੍ਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਨਰਿੰਦਰ ਸਿੰਘ ਔਜਲਾ, ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 29.08.2023 ਨੂੰ ਮਨਸਿੰ਼ਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਮਠਾੜੂ ਇਲੈਕਟ੍ਰੀਸ਼ਨ ਦੇ ਨਾਮ ਤੇ ਪਿੰਡ ਰੂਪੇਵਾਲ ਦੁਕਾਨ ਕਰਦਾ ਹੈ। ਮਿਤੀ 27 ਅਤੇ 28 ਅਗਸਤ ਦੀ ਦਰਮਿਆਨੀ ਰਾਤ ਨੂੰ ਉਸ ਦੀ ਦੁਕਾਨ ਵਿੱਚੋਂ ਇੱਕ ਬੈਟਰਾ, ਇੱਕ ਪ੍ਰਿੰਟਰ ਕਮ-ਸਕੈਨਰ, ਇੱਕ ਐਲ.ਈ.ਡੀ., ਇੱਕ ਮੋਬਾਇਲ ਫੋਨ ਚੋਰੀ ਹੋ ਗਿਆ ਹੈ। ਜਿਸ ਤੇ ਪੁਲਿਸ ਨੇ ਮੁਕੱਦਮਾ ਨੰਬਰ 143 ਮਿਤੀ 29.08.2023 ਜ਼ੁਰਮ 457,380  ਆਈ.ਪੀ.ਸੀ. ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਗਿਆ ਅਤੇ ਤਫ਼ਤੀਸ਼ ਦੌਰਾਨ ਜੌਰਜ਼ ਉਰਫ ਜੱਜੀ ਪੁੱਤਰ ਸਤਪਾਲ ਵਾਸੀ ਮਲਸੀਆ ਥਾਣਾ ਸ਼ਾਹਕੋਟ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 13 ਸਲੈਚਾਂ ਰੋਡ ਮਾਡਲ ਟਾਊਨ ਸ਼ਾਹਕੋਟ ਨੂੰ ਗ੍ਰਿਫਤਾਰ ਕਰਕੇ, ਇਹਨਾਂ ਪਾਸੋਂ ਚੋਰੀ ਕੀਤਾ ਹੋਇਆ ਸਮਾਨ ਇੱਕ ਬੈਟਰਾ, ਇੱਕ ਪ੍ਰਿੰਟਰ ਕਮ-ਸਕੈਨਰ, ਇੱਕ ਐਲ.ਈ.ਡੀ., ਇੱਕ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਹੀਰੋ ਸਪਲੈਡਰ ਬਿਨ੍ਹਾ ਨੰਬਰੀ ਬ੍ਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Post a Comment

0 Comments