ਡੇਰਾ ਚਹੇੜੂ ਵਿਖੇ ਸੰਤ ਬਾਬਾ ਫੂਲ ਨਾਥ ਜੀ ਦੇ 66ਵੇਂ ਬਰਸੀ ਸਮਾਗਮ ਮਨਾਏ


ਸਟੇਜ ਤੇ ਬਿਰਾਜਮਾਨ ਸੰਤ ਕ੍ਰਿਸ਼ਨ ਨਾਥ ਜੀ ਤੇ ਹੋਰ ਮਹਾਂਪੁਰਸ਼, ਸਜੇ ਇਕੱਤਰ ਸੰਗਤਾਂ। ਕੀਰਤਨ ਕਰਦੀਆਂ ਡੇਰਾ ਚਹੇੜੂ ਦੀਆਂ ਬੀਬੀਆਂ ਦਾ ਜਥਾ। 

ਬਚਿਆਂ ਨੂੰ ਸਿਖਿਅਤ ਕਰਨਾਂ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਡੇਰਾ ਚਹੇੜੂ ਦਾ ਮੁੱਖ ਮੰਤਵ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਅਥਾਹ ਸ਼ਰਧਾ ਦਾ ਕੇਂਦਰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ ਦੇ 66ਵੇਂ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਖੁੱ੍ਰਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਬਲਵੀਰ ਲਹਿਰੀ ਅਤੇ ਗੁਰਮੇਲ ਸਿੰਘ ਅੱਟੀ ਵਾਲੇ, ਸ਼੍ਰੀ ਮੇਜਰ ਲਾਲ ਮਹਿਤਪੁਰ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਅਤੇ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ ਦੇ ਜਥੇ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਰਾਹੀਂ ਨਿਹਾਲ ਕੀਤਾ। ਇਨ੍ਹਾਂ 66ਵੇਂ ਬਰਸੀ ਸਮਾਗਮਾਂ ਮੌਕੇ ਤੇ ਸੰਤ ਟਹਿਲ ਦਾਸ ਨੰਗਲ ਖੇੜਾ, ਸੰਤ ਅਵਤਾਰ ਦਾਸ ਚਹੇੜੂ, ਸੰਤ ਸਾਗਰ ਨਾਥ ਗੰਗਾ ਨਗਰ, ਮਹੰਤ ਬਲਵੀਰ ਦਾਸ ਖੰਨਾਂ, ਸਾਂਈ ਪੱਪਲ ਸ਼ਾਹ ਡੇਰਾ ਭਰੋਮਜਾਰਾ, ਪੰਡਿਤ ਜਗਦੀਸ਼ ਆਦਮਪੁਰ, ਅਸ਼ੋਕ ਸੰਧੂ, ਮਹਿੰਦਰ ਮਹੇੜੂ, ਰਾਮ ਕੁਮਾਰ ਦਿੱਲੀ, ਰੋਸ਼ਨ ਢੰਡਾ ਰਾਮੂਵਾਲ, ਰਾਮ ਪ੍ਰਕਾਸ਼ ਗੁਰਾਇਆ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਵਿਦੇਸ਼ ਦੀ ਧਰਤੀ ਤੋਂ ਡੇਰਾ ਚਹੇੜੂ ਵਿਖੇ ਪੁੱਜੇ ਸੇਵਾਦਾਰ ਬੀਬੀ ਮਹਿੰਦਰ ਕੌਰ ਯੂ.ਕੇ ਪਤਨੀ ਲਸ਼ਮਣ ਦਾਸ ਜਿੰਦਾ ਨਕੌਦਰ, ਗੁਰਵਿੰਦਰਾ ਰਾਣੀ (ਮੀਰਾ) ਪਿੰਡ ਤਾਜਪੁਰ ਯੂ.ਕੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਨ੍ਹਾਂ ਬਰਸੀ ਸਮਾਗਮਾਂ ਮੌਕੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ 2023 ਸੀਜਨ ਦੇ ਵਿਦਿਆਰਥੀ ਅਮਨ ਕੁਮਾਰ, ਜਸ਼ਨਪ੍ਰੀਤ, ਜੋਤੀ, ਸ਼ਾਕਸ਼ੀ, ਪੱਲਵੀ, ਨਿਤਿਨ, ਉਕਾਰ, ਆਕਾਸ਼ਦੀਪ ਕਲੇਰ, ਮੁਸਕਾਨ, ਜਸਪ੍ਰੀਤ, ਕਰਨ ਸਾਭ ਅਤੇ ਸਪੋਕਨ ਇੰਗਲਿਸ਼ ਦੇ ਵਿਦਿਆਰਥੀ ਮੋਨਿਕਾ, ਸੰਦੀਪ ਰੱਲ, ਮੁਸਕਾਨ, ਅਨਿਸ਼ਾ, ਪ੍ਰਦੀਪ ਕੌਰ, ਸੁਹਾਨੀ ਹੀਰ, ਪਿ੍ਰਆ ਜੱਸਲ, ਮਾਇਆ, ਰੰਜਨਾਂ ਜੱਸਲ, ਸਾਕਸ਼ੀ ਅਤੇ ਸਪੋਕਨ ਕਲਾਸ ਦੀ ਵਿਦਿਆਥਣ ਮੁਸਕਾਨ, ਸੰਦੀਪ ਰੱਲ, ਜੋਤੀ ਦਾ ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਸਨਮਾਨ ਅਤੇ ਕੋਰਸ ਪੂਰਾ ਹੋਣ ਉਪਰੰਤ ਸਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਤੇ ਵਿਦੇਸ਼ ਦੌਰੇ ਤੋਂ ਡੇਰਾ ਚਹੇੜੂ ਵਿਖੇ ਵਾਪਸ ਪਰਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਡੇਰੇ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਜਿਥੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਉਨ੍ਹਾਂ ਸਰਬੱਤ ਸੰਗਤਾਂ ਨੂੰ ਸੰਤ ਬਾਬਾ ਫੂਲ ਨਾਥ ਜੀ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੇ ਜੀਵਨ ਇਤਿਹਾਸ ਤੇ ਵੀ ਚਾਨਣਾ ਪਾ ਕੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਸਾਨੂੰ ਸਰਿਆਂ ਨੂੰ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਣਾਂ ਚਾਹੀਦਾ ਹੈ। ਸਮਾਗਮ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭੁੱਲਾ ਰਾਮ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਐਡਵੋਕੇਟ ਪਵਨ ਕੁਮਾਰ, ਕੇਵਲ ਕ੍ਰਿਸ਼ਨ ਸੰਧੂ ਤੇ ਹੋਰ ਸੇਵਾਦਾਰ ਹਾਜ਼ਰ ਸਨ। 




Post a Comment

0 Comments