ਦ ਇੰਪੀਰੀਅਲ ਸਕੂਲ ਆਦਮਪੁਰ ਵਿਖੇ ਇੰਟਰਨੈਸ਼ਨਲ ਟਾਇਗਰ ਦਿਵਸ ਮਨਾਇਆ ਗਿਆ

ਆਦਮਪੁਰ/ਜਲੰਧਰ 01 ਅਗਸਤ (ਅਮਰਜੀਤ ਸਿੰਘ)- ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਕੁਦਰਤ ਦੀ ਸੰਭਾਲ ਅਤੇ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਇੱਕ ਵਿਸ਼ੇਸ਼ ਸਮਾਗਮ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਪਸਰੀਚਾ ਤੇ ਡਾਇਰੈਕਟਰ ਜਗਮੋਹਨ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿੱਤ ਮਨਾਇਆ ਗਿਆ। ਸਵੇਰ ਦੀ ਸਭਾ ਸਮੇਂ ਮਨਾਏ ਗਏ ਇਸ ਸਮਾਗਮ ਮੌਕੇ ਤੇ ਵਿਦਿਆਰਥੀਆਂ ਵੱਲੋਂ ਜੰਗਲੀ  ਜਾਨਵਰਾਂ ਦੇ ਬਚਾਓ ਲਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਗਰੁੱਪ ਡਾਂਸ ਪੇਸ਼ ਕੀਤਾ ਗਿਆ।
            ਇਸ ਮੌਕੇ ਤੇ ਮੁੱਖ ਪਤਵੰਤਿਆਂ ਵਜੋਂ ਪਿੰਡ ਸੱਤੋਵਾਲੀ ਤੋਂ ਸਰਪੰਚ ਜੋਤੀ ਤੇ ਹਰਜਿੰਦਰ ਪਾਲ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਐੱਸ.ਓ.ਐੱਫ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਜਿਹੜੇ ਵਿਦਿਆਰਥੀ  ਘਰਾਂ ਵਿੱਚ ਨਾ ਵਰਤਣ ਯੋਗ ਵਾਧੂ ਪਲਾਸਟਿਕ ਬੈਗ ਇਕੱਠੇ ਕਰ ਕੇ ਕੁਦਰਤ ਦੀ ਸੰਭਾਲ ਦੀ ਲੜੀ ਜੋੜ ਰਹੇ ਹਨ। ਉਨ੍ਹਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਕੁਦਰਤ ਅਤੇ ਜਾਨਵਰਾਂ ਦੀ ਸੰਭਾਲ ਲਈ ਸੇਧ ਦਿੱਤੀ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਗਈ।
ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਜੀ ਨੇ ਪਹੁੰਚੇ ਪਤਵੰਤਿਆਂ ਨੂੰ ਸਨਮਾਨ ਦੇ ਕੇ ਆਉਣ ਲਈ ਧੰਨਵਾਦ ਕੀਤਾ ਅਤੇ ਕੁਦਰਤ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨਾਲ ਉਤਸ਼ਾਹਿਤ ਕੀਤਾ। ਇਥੇ ਜਿਕਰਯੋਗ ਹੈ ਕਿ ਵਾਤਾਵਰਨ ਨਾਲ ਗੂੜਾ ਪਿਆਰ ਕਰਨ ਵਾਲੇ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਨੇ ਸਕੂਲ ਦੇ ਹਰ ਇੱਕ ਵਿਦਿਆਰਥੀ ਨੂੰ ਕੁਦਰਤ ਦੀ ਸੰਭਾਲ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਇੱਕ ਇਨਸਾਨ ਨੂੰ ਜਿਥੇ ਇਨ੍ਹਾਂ ਜਾਨਵਰਾਂ ਨਾਲ ਪਿਆਰ ਕਰਨਾਂ ਚਾਹੀਦਾ ਹੈ ਉਥੇ ਵਾਤਾਵਰਨ ਦੀ ਸੰਭੋਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। 
          ਅੰਤ ਵਿੱਚ ਇਹ ਸਮਾਗਮ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ, ਕੋਆਰਡੀਨੇਟਰ ਮੀਨੂੰ ਅਰੋੜਾ, ਐਕਟੀਵਿਟੀ ਇੰਚਾਰਜ ਭਾਸਕਰ ਬੱਗਾ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਇਆ।

Post a Comment

0 Comments