ਸੜਕ ਵਿਚਕਾਰ ਲੱਗਾ ਮਲਬੇ ਤੇ ਕੂੜੇ ਦਾ ਢੇਰ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ


ਲੋਕਾਂ ਵੱਲੋਂ ਸੜਕ ਤੇ ਹੀ ਮਲਬਾ ਸੁੱਟ ਕੇ ਰੋਕੇ ਜਾ ਰਹੇ ਨੇ ਰਸਤੇ

ਜਲਦ ਸੜਕ ਤੋਂ ਮਲਬਾ ਅਤੇ ਕੂੜਾ ਹਟਵਾ ਦਿੱਤਾ ਜਾਵੇਗਾ: ਕਾਰਜ ਸਾਧਕ ਅਫ਼ਸਰ


ਸ਼ਾਹਕੋਟ, 31 ਅਗਸਤ (ਬਿਊਰੌ)- ਸ਼ਾਹਕੋਟ ਸ਼ਹਿਰ ਵਿੱਚ ਲੋਕਾਂ ਵੱਲੋਂ ਜਿਥੇ ਪਹਿਲਾ ਹੀ ਜਗ੍ਹਾਂ-ਜਗ੍ਹਾਂ ਨਜਾਇਜ਼ ਕਬਜ਼ੇ ਕਰਕੇ ਰਸਤੇ ਰੋਕੇ ਹੋਏ ਹਨ, ਉਥੇ ਹੀ ਹੁਣ ਕੁੱਝ ਵੱਲੋਂ ਆਪਣੇ ਮਕਾਨਾਂ ਦੀ ਉਸਾਰੀ ਤੋਂ ਬਾਅਦ ਮਲਬੇ ਨੂੰ ਸੜਕ ਤੇ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਤੋਂ ਨਿੰਮਾ ਵਾਲੇ ਸਕੂਲ ਨੂੰ ਜਾਂਦੀ ਸੜਕ ਤੇ ਰਸਤੇ ਵਿੱਚ ਆਉਂਦੇ ਚੌਂਕ ਵਿੱਚ ਪਿੱਛਲੇ ਕਰੀਬ ਇੱਕ ਮਹੀਨੇ ਤੋਂ ਕਿਸੇ ਵਿਅਕਤੀ ਵੱਲੋਂ ਮਲਬਾ ਸੁੱਟਿਆ ਗਿਆ ਹੈ, ਜਿਸ ਉੱਪਰ ਹੁਣ ਲੋਕਾਂ ਵੱਲੋਂ ਕੂੜਾ ਵੀ ਸੁੱਟਾ ਸ਼ੁਰੂ ਕਰ ਦਿੱਤਾ ਗਿਆ। ਮਲਬੇ ਅਤੇ ਕੂੜੇ ਦਾ ਢੇਰ ਸੜਕ ਦੇ ਅੱਧ ਵਿਚਾਰ ਤੱਕ ਹੋਣ ਕਾਰਨ ਖਾਸਕਰ ਚਾਰ ਪਹੀਆ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜਦ ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫ਼ਸਰ ਚਰਨ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ ਤੇ ਮਲਬ ਜਾਂ ਕੂੜਾ ਸੁੱਟਣਾ ਗਲਤ ਹੈ ਅਤੇ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਲਦ ਹੀ ਸੜਕ ਤੋਂ ਮਲਬਾ ਅਤੇ ਕੂੜਾ ਹਟਵਾ ਦਿੱਤਾ ਜਾਵੇਗਾ ਅਤੇ ਜਿਸ ਨੇ ਵੀ ਸੜਕ ਤੇ ਮਲਬਾ ਸੁੱਟਿਆ ਹੈ, ਉਸ ਬਾਰੇ ਪਤਾ ਕਰਕੇ ਤਾੜਨਾ ਦਿੱਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹਾ ਨਾ ਕਰੇ।


Post a Comment

0 Comments