ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਧੂਮ-ਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ


* ਵਿਦਿਆਰਥੀਆਂ ‘ਚ ਰੱਖੜੀ ਬਣਾਓ ਅਤੇ ਰੱਖੜੀ ਸਜਾਓ ਦੇ ਕਰਵਾਏ ਮੁਕਾਬਲੇ

* ਵਿਦਿਆਰਥੀਆਂ ਨੇ ਤਿਆਰੀਆਂ ਕੀਤੀਆਂ ਰੱਖੜੀਆਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਬੰਨ੍ਹੀਆ


ਸ਼ਾਹਕੋਟ, 31 ਅਗਸਤ (ਬਿਊਰੌ)- ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ, ਸਕੱਤਰ  ਚੰਦਰ ਮੋਹਨ ਅਤੇ ਪ੍ਰਿੰਸੀਪਲ ਰੀਤੂ ਪਾਠਕ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐਕਟੀਵਿਟੀ ਕੋ-ਆਰਡੀਨੇਟਰ ਕਰਮਜੀਤ ਕੌਰ ਵੱਲੋਂ ਕਲਪਨਾ ਚਾਵਲਾ ਹਾਊਸ ਇੰਚਾਰਜ ਅਤੇ ਕਲਾ ਇੰਚਾਰਜ ਦੇ ਸਹਿਯੋਗ ਨਾਲ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਰੱਖੜੀ ਬਣਾਓ ਗਤੀਵਿਧੀ ਅਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਰੱਖੜੀ ਬਣਾਓ ਮੁਕਾਬਲਾ ਕਰਵਾਇਆ ਗਿਆ। ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਰੰਗਾਂ ਦੀਆਂ ਰੱਖੜੀਆਂ ਬਣਾਈਆਂ, ਜੋ ਉਨ੍ਹਾਂ ਦੀ ਮੌਲਿਕਤਾ ਅਤੇ ਸਿਰਜਣਾਤਮਕ ਦਿਮਾਗ ਨੂੰ ਪ੍ਰਦਰਸਿ਼ਤ ਕਰਦੀਆਂ ਸਨ। ਵਿਦਿਆਰਥੀਆਂ ਨੇ ਬਿੰਦੀਆਂ, ਸ਼ੀਸ਼ੇ, ਚਮਕ, ਧਾਗੇ, ਰਿਬਨ, ਸਟਿੱਕਰ, ਮਣਕੇ ਆਦਿ ਦੀ ਵਰਤੋਂ ਕੀਤੀ। ਇਸ ਮੌਕੇ ਸੋਨਾਲੀ ਜੈਨ, ਅਨੂੰ ਬਾਂਸਲ ਅਤੇ ਆਰਤੀ ਸੋਬਤੀ ਨੇ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਨਿਭਾਈ ਤੇ ਨਤੀਜਾ ਘੋਸਿ਼ਤ ਕੀਤਾ। ਵਿਦਿਆਰਥੀਆਂ ਨੂੰ ਸਾਫ਼-ਸੁਥਰਾ, ਸਿਰਜਣਾਤਮਕਤਾ, ਵਰਤੀ ਗਈ ਸਮੱਗਰੀ ਅਤੇ ਪੇਸ਼ਕਾਰੀ ਦੇ ਆਧਾਰ 'ਤੇ ਚੁਣਿਆ ਗਿਆ। ਇਸ ਮੁਕਾਬਲੇ ‘ਚ ਸੱਤਵੀਂ-ਏ ਜਮਾਤ ਦੇ ਵਿਦਿਆਰਥੀ ਭਵਯ ਨੇ ਪਹਿਲਾ, ਅੱਠਵੀਂ-ਏ ਜਮਾਤ ਦੇ ਵਿਦਿਆਰਥੀ ਜਸਰੋਸ ਨੇ ਦੂਸਰਾ, ਦੱਸਵੀਂ ਜਮਾਤ ਦੀ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ ਪਹਿਲਾਂ, ਗਿਆਰ੍ਹੀ ਜਮਾਤ ਦੀ ਵਿਦਿਆਰਥਣ ਸੁਖਜੀਤ ਕੌਰ ਨੇ ਦੂਸਰਾਂ ਸਥਾਨ ਹਾਸਲ ਕੀਤਾ, ਜਦਕਿ ਅੱਠਵੀਂ-ਏ ਜਮਾਤ ਦੇ ਵਿਦਿਆਰਥੀ ਅਲੀਵੀਆ ਜਿੰਦਲ, ਅੱਠਵੀਂ-ਏ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ, ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਚੋਣ ਦਿਲਾਸਾ ਐਵਾਰਡ ਲਈ ਹੋਈ। ਇਸ ਮੌਕੇ ਪ੍ਰਿੰਸੀਪਲ ਰੀਤੂ ਪਾਠਕ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਰੱਖੜੀਆਂ ਵਿੱਚੋਂ ਕੁੱਝ ਰੱਖੜੀਆਂ ਸ਼ਾਹਕੋਟ ਦੇ ਐੱਸ.ਡੀ.ਐਮ. ਰਿਸ਼ਬ ਬਾਂਸਲ, ਡੀ.ਐੱਸ.ਪੀ ਨਰਿੰਦਰ ਸਿੰਘ ਔਜਲਾ ਅਤੇ ਡੀ.ਐਸ.ਪੀ. ਕਮ-ਐਸ.ਐਚ.ਓ. ਜਸਵਿੰਦਰ ਸਿੰਘ ਨੂੰ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਬੰਨ੍ਹੀਆ ਗਈਆਂ।


Post a Comment

0 Comments