ਰੱਖੜੀ 'ਤੇ ਭੈਣਾਂ ਨੇ ਵਿਜੇ ਸਾਂਪਲਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ।


ਫਗਵਾੜਾ 31 ਅਗਸਤ (ਸ਼ਿਵ ਕੋੜਾ)
ਅੱਜ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਭਾਰਤੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵਰਕਰ ਭੈਣਾਂ ਨੇ ਵਿਜੇ ਸਾਂਪਲਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਜੇ ਸਾਂਪਲਾ ਦੇ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ ਇਸ ਮੌਕੇ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ,ਜਿਨ੍ਹਾਂ ਨੇ ਰੱਖੜੀ ਦੇ ਸ਼ੁਭ ਮੌਕੇ 'ਤੇ ਘਰੇਲੂ ਗੈਸ ਸਿਲੰਡਰ 200 ਰੁਪਏ ਸਸਤਾ ਕਰਕੇ ਭੈਣਾਂ ਨੂੰ ਰੱਖੜੀ ਦਾ ਤੋਹਫਾ ਦਿੱਤਾ। ਸਾਂਪਲਾ ਨੇ ਕਿਹਾ ਕਿ ਮੋਦੀ ਜੀ ਦੇ ਆਪਣੇ ਭੈਣਾਂ ਪ੍ਰਤੀ ਪਿਆਰ ਅਤੇ ਸੰਜੀਦਾ ਸੋਚ ਸਦਕਾ ਉਨ੍ਹਾਂ ਨੇ ਇਸ ਤਿਉਹਾਰ 'ਤੇ ਭੈਣਾਂ ਲਈ ਇਹ ਤੋਹਫਾ ਦਿੱਤਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼੍ਰੀਮਤੀ ਭਾਰਤੀ ਸ਼ਰਮਾ ਨੇ ਭੈਣਾਂ ਦੀ ਤਰਫੋਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਇਸ ਤਿਉਹਾਰ ਦੀ ਤਹਿ ਦਿਲੋਂ ਵਧਾਈ ਦਿੱਤੀ ਅਤੇ ਭੈਣਾਂ ਭਰਾਵਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ। ਇਸ ਮੌਕੇ ਸੀਮਾ ਰਾਣਾ, ਰਜਨੀ ਬਾਲਾ, ਅੰਜਲੀ ਪਾਂਡੇ, ਰਸ਼ਪਾਲ ਕੌਰ, ਨਰਿੰਦਰ ਕੌਰ, ਰਜਨੀ, ਪਰਮਜੀਤ ਕੌਰ ਸੈਣੀ, ਪੂਨਮ ਵਰਮਾ, ਸੁਨੀਤਾ, ਇੰਦੂ ਸਰਵਟਾ,ਰਾਜ ਕੁਮਾਰੀ ਦੇ ਭਾਰਤੀ ਪ੍ਰਭਾਕਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Post a Comment

0 Comments