ਜਲੰਧਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਕਰਾਇਮ ਨੂੰ ਰੋਕਣ ਲਈ ਨਾਕਾਬੰਦੀ ਤੇ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ


ਹਿਸਟਰੀ ਸ਼ੀਟਰ, ਚੋਰ, ਸਨੇਚਰਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸਖਤ ਆਦੇਸ਼

ਜਲੰਧਰ (ਅਮਰਜੀਤ ਸਿੰਘ)- ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ, ਵਲੋਂ ਕਮਿਸ਼ਨਰੇਟ ਦੇ ਉਚ ਅਧਿਕਾਰੀਆਂ ਨਾਲ ਪੁਲਿਸ ਲਾਈਨ ਕਾਨਫਰੰਸ ਹਾਲ ਵਿਖੇ ਕਰਾਇਮ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀ.ਸੀ.ਪੀ ਸਿਟੀ ਜਗਮੋਹਣ ਸਿੰਘ ਪੀ.ਪੀ.ਐਸ ਤੋਂ ਇਲਾਵਾ ਏ.ਡੀ.ਸੀ.ਪੀ ਸਹਿਬਾਨ ਅਤੇ ਏ.ਸੀ.ਪੀ ਸਾਹਿਬਾਨ ਅਤੇ ਸ਼ਹਿਰ ਦੇ ਤਮਾਮ ਥਾਣਾ ਮੁੱਖੀ, ਯੂਨਿਟਾਂ ਦੇ ਇੰਚਾਰਜ ਤੇ ਚੌਂਕੀ ਇੰਚਾਰਜ ਹਾਜ਼ਰ ਸਨ।

ਇਸ ਮੌਕੇ ਤੇ ਪੁਲਿਸ ਕਮਿਸ਼ਨਰ ਜਲੰਧਰ ਨੇ ਮੀਟਿੰਗ ਵਿੱਚ ਥਾਣਾ ਵਾਇਸ ਐਨ.ਡੀ.ਪੀ.ਐਸ ਐਕਟ ਦੇ ਅਪਰਾਧੀਆਂ ਤੇ ਪੈਨੀ ਨਿਗਾਹ ਰੱਖਦੇ ਹੋਏ ਚੱਲ ਰਹੇ ਮੁਕਦਿਆਂ ਉੱਪਰ ਗਹਿਰਾਈ ਨਾਲ ਜਾਂਚ ਅਤੇ ਪੈਰਵਾਈ ਕੀਤੀ ਜਾਵੇ ਅਤੇ ਜੇਲਾਂ ਵਿੱਚੋਂ ਜ਼ਮਾਨਤ ਉੱਪਰ ਆਏ ਵਿਅਕਤੀਆਂ ਦੇ ਮੌਜੂਦਾ ਸਮੇਂ ਵਿੱਚ ਕੰਮ ਕਾਰ ਬਾਰੇ ਜਾਂਚ ਪੜਤਾਲ ਕੀਤੀ ਜਾਵੇ। ਹਿਸਟਰੀ ਸ਼ੀਟਰ, ਚੋਰ, ਸਨੇਚਰ ਅਤੇ ਜਿਸ ਕਿਸੇ ਵਿਅਕਤੀ ਪਰ ਤਿੰਨ ਜਾਂ ਵੱਧ ਮੁਕੱਦਮੇ ਦਰਜ ਹਨ ਅਤੇ ਬਾਰ ਬਾਰ ਕਰਾਈਮ ਕਰਨ ਵਾਲਿਆ ਤੇ ਫੋਕਸ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸਖਤ ਆਦੇਸ਼ ਦਿੱਤੇ ਗਏ ਹਨ।

ਮਾਨਯੋਗ ਕਮਿਸ਼ਨਰ ਸਾਹਿਬ ਨੇ ਆਖਿਆ ਕਿ ਕਰਾਇਮ ਨੂੰ ਠੱਲ ਪਾਉਣ ਅਤੇ ਕ੍ਰਾਈਮ ਕਰਨ ਵਾਲੇ ਅਪਰਾਧੀਆਂ ਉੱਪਰ ਸ਼ਿਕੰਜਾ ਕੱਸਣ ਲਈ ਸ਼ਹਿਰ ਭਰ ਵਿੱਚ ਲਗ ਰਹੇ ਨਾਕਿਆਂ ਦੇ ਪੁਆਇੰਟਾਂ/ਸਥਾਨਾਂ ਅਤੇ ਟਾਈਮ ਸ਼ਡਿਊਲ ਨੂੰ ਬਾਰ-ਬਾਰ ਬਦਲੀ ਕਰਕੇ ਮੁਹੱਲਾ ਵਾਇਸ ਕ੍ਰਿਮੀਨਲ ਪ੍ਰਵਿਰਤੀ ਦੇ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਵੀ ਨਾਕੇ ਲਗਾਏ ਜਾਣ। ਤਾਂ ਜੋ ਅਪਰਾਧੀਆਂ ਦੇ ਸ਼ਿਕੰਜਾ ਕੱਸਿਆ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਕਰਾਇਮ ਫ੍ਰੀ ਅਤੇ ਸਾਫ ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ।

ਥਾਣੇ ਵਿੱਚ ਆਉਣ ਵਾਲੇ ਆਮ ਜਨ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਇਨਸਾਫ ਦਿੱਤਾ ਜਾਵੇ। ਹਰ ਇਲਾਕੇ ਵਿੱਚੋਂ ਮੁਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਪੁਲਿਸ ਪਬਲਿਕ ਨੇੜਤਾ ਵਧਾਈ ਜਾਵੇ। ਅਪਰਾਧੀਆਂ ਦੀ ਸੂਚਨਾ ਮਿਲਣ ਪਰ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਭਗੌੜੇ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਪੀ.ਓ ਸਟਾਫ ਨੂੰ ਹੋਰ ਸ਼ਕਤੀਆਂ ਪ੍ਰਦਾਨ ਕਰਨ ਅਤੇ ਹਾਈਟੈਕ ਕਰਨ ਬਾਰੇ ਵੀ ਆਦੇਸ਼ ਦਿੱਤੇ ਗਏ। ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਹੋਰ ਜਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਆਖਿਆ ਗਿਆ।

ਕਮਿਸ਼ਨਰ ਸਾਹਿਬ ਵੱਲੋਂ ਮੋਟਰ ਸਾਈਕਲਾਂ ਪਰ ਟ੍ਰਿਪਲ ਰਾਈਡਿੰਗ, ਉੱਚੀ ਆਵਾਜ਼ ਵਾਲੇ ਹਾਰਨ, ਸਾਇਲੈਂਸਰ ਮੋਡੀਫਾਈ ਕਰਕੇ ਲਗਵਾਉਣ ਅਤੇ ਲਗਾਉਣ ਵਾਲੇ ਮਕੈਨਿਕਾ ਉੱਪਰ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ 15 ਅਗਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਕਿਸੇ ਵੀ ਤਰਾ ਦੀ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਅਫਸਰਾਨ ਜਾਂ ਕੰਟਰੋਲ ਰੂਮ ਤੇ ਸੂਚਨਾ ਦਿਓ। ਪੰਜਾਬ ਪੁਲਿਸ ਹਮੇਸ਼ਾ ਆਪ ਦੀ ਸੇਵਾ ਵਿੱਚ ਹਾਜ਼ਰ ਹੈ।
Post a Comment

0 Comments