ਬੁਜਰਗ ਪੱਤਰਕਾਰ ਸ਼੍ਰੀ ਮਨੋਹਰ ਲਾਲ ਕੋੜਾ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਵਿਜੇ ਸਾਂਪਲਾ ਉਹਨਾਂ ਦੇ ਘਰ ਪਹੁੰਚ


ਫਗਵਾੜਾ (ਸ਼ਿਵ ਕੋੜਾ)-
ਰਾਸ਼ਟਰੀ ਅਨੁਸੂਚਿਤ ਜਾਤੀ ਅਯੋਗ ਦੇ ਪ੍ਰਧਾਨ ਵਿਜੇ ਸਾਪਲਾ ਨੇ ਆਪਣੇ ਪਦ ਤੋ ਇਸਤੀਫਾ ਦੇ ਦਿੱਤਾ ਹੈ। ਭਾਰਤੀਆ ਜਨਤਾ ਪਾਰਟੀ (ਬੀਜੇਪੀ )ਉਹਨਾ ਨੂੰ ਜਲਦੀ ਹੀ ਨਵੀਂ ਜਿੰਮੇਵਾਰੀ ਦੇ ਸਕਦੀ ਹੈ। ਭਰੋਸੇਯੋਗ ਸੂਤਰ ਮੁਤਾਬਿਕ ਸਾਂਪਲਾ ਦੀ ਆਗਾਮੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਵਿੱਚ ਜਲਦ ਕੋਈ ਅਹਮ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।ਅੱਜ ਵਿਜੇ ਸਾਂਪਲਾ ਫਗਵਾੜਾ ਦੇ ਬੁਜਰਗ ਪੱਤਰਕਾਰ ਅਤੇ ਕੋੜਾ ਬਰਾਦਰੀ ਦੇ ਚੀਫ ਪੈਟਰਨ ਸ਼੍ਰੀ ਮਨੋਹਰ ਲਾਲ ਕੋੜਾ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਉਨ੍ਹਾ ਦੇ ਘਰ ਬੰਗਾ ਰੋਡ ਪਹੁੰਚੇ।ਇਸ ਮੋਕੇ ਉੱਤੇ ਸ਼ਿਵ ਕੋੜਾ,ਸਾਹਿਲ ਕੋੜਾ ਦੀ ਹਾਜ਼ਰੀ ਵਿੱਚ ਵਿਜੇ ਸਾਂਪਲਾ ਨੇ ਦੱਸਿਆ ਕਿ ਪਾਰਟੀ ਜੋ ਵੀ ਜਿੰਮੇਵਾਰੀ ਦੇਵੇਗੀ ਉਸ ਲਈ ਮੈਂ ਹਰ ਸਮੇਂ ਤਿਆਰ ਹਾਂ ਅੱਜ ਰੱਖੜੀ ਦੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ।

Post a Comment

0 Comments