ਗੁਰੂ ਹਰਿਗੋਬਿੰਦ ਨਗਰ 'ਚ ਅਵਾਰਾ ਕੁੱਤਿਆਂ ਦੀ ਭਰਮਾਰ ਥਾਂ-ਥਾਂ ਸੜਕਾਂ ਨੇ ਟੁੱਟੀਆਂ-ਕੋਈ ਨਾ ਲਵੇ ਸਾਰਫਗਵਾੜਾ, 31 ਅਗਸਤ (ਸ਼ਿਵ ਕੋੜਾ)
ਸ਼ਹਿਰ ਦੀ ਅਤਿ ਆਧੁਨਿਕ ਕਲੋਨੀ  ਵਜੋਂ ਜਾਣੀ ਜਾਂਦੀ ਗੁਰੂ ਹਰਿਗੋਬਿੰਦ ਨਗਰ ਦੀਆਂ ਸੜਕਾਂ ਦਾ ਬੇਹੱਦ ਮਾੜਾ ਹਾਲ ਹੋਇਆ  ਹੈ।  ਸਧਾਰਨ ਮੀਂਹ ਵੇਲੇ ਸੀਵਰੇਜ ਜਾਮ ਹੋ ਜਾਂਦਾ ਹੈ, ਅਤੇ ਕਈ ਘੰਟੇ ਸੜਕਾਂ ਉਤੇ ਪਾਣੀ ਖੜਾ ਰਹਿੰਦਾ ਹੈ, ਜਿਸ ਨਾਲ ਸੜਕਾਂ ਥਾਂ-ਥਾਂ ਤੋਂ ਟੁੱਟ ਗਈਆਂ ਹਨ। ਇਸ ਸਬੰਧ ਵਿੱਚ ਗੁਰੂ ਹਰਿਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਡੀਲਕਸ ਨੇ ਨਗਰ ਕਾਰਪੋਰੇਸ਼ਨ  ਦੇ ਕਮਿਸ਼ਨਰ ਨੂੰ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਕਿਉਂਕਿ ਟੁੱਟੀਆਂ ਸੜਕਾਂ ਕਾਰਨ ਦੁਰਘਟਨਾਵਾਂ ਦਾ ਖਦਸ਼ਾ ਹੈ। ਉਹਨਾਂ ਇਹ ਵੀ ਕਿਹਾ ਕਿ ਗੁਰੂ ਹਰਿਗੋਬਿੰਦ ਨਗਰ ਦੀ ਲੇਨ ਨੰ: 2 ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਜੋ ਇਸ ਖੇਤਰ ਵਿੱਚ ਗੰਦਗੀ  ਫੈਲਾਉਂਦੇ ਹਨ ਅਤੇ ਲੋਕਾਂ ਵਿੱਚ ਉਹਨਾ ਕਾਰਨ ਅਸੁਰੱਖਿਆ ਦੀ ਭਾਵਨਾ ਹੈ।ਉਹਨਾ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਕਿਸੇ ਸੁਰੱਖਿਅਤ ਥਾਂ 'ਤੇ ਲੈ ਜਾਇਆ ਜਾਏ। ਉਹਨਾ ਨੇ ਦੱਸਿਆ ਕਿ ਸੜਕਾਂ ਦੀ ਟੁੱਟ-ਭੱਜ ਅਤੇ ਅਵਾਰਾ ਕੁੱਤਿਆਂ ਕਾਰਨ ਲੋਕਾਂ 'ਚ ਬੇਚੈਨੀ ਦੀ ਗੱਲ ਉਹਨਾ ਨੇ ਸਬੰਧਤ ਅਧਿਕਾਰੀਆਂ ਨੂੰ ਕਈ ਵੇਰ ਪਹੁੰਚਾਈ ਹੈ, ਪਰ ਮੁਹੱਲਾ ਵਾਸੀਆਂ ਦੀ ਸੁਣਵਾਈ ਨਹੀਂ ਹੋ ਰਹੀ ।

Post a Comment

0 Comments