ਪੰਜਾਬ ਅਤੇ ਰਾਸ਼ਟਰੀ ਪੱਧਰ ਦੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ ਮੀਟਿੰਗ - ਡਾਕਟਰ ਖੇੜਾ



ਫ਼ਤਹਿਗੜ੍ਹ ਸਾਹਿਬ :
ਮਨੁੱਖੀ ਅਧਿਕਾਰ ਮੰਚ ਦੀ ਇਕ ਅਹਿਮ ਸੂਬਾ ਅਤੇ ਰਾਸ਼ਟਰੀ ਪੱਧਰ ਦੀ ਮੀਟਿੰਗ, ਮੀਟਿੰਗ ਹਾਲ ਗੁਰਦੁਆਰਾ ਸ੍ਰੀ  ਫਤਹਿਗੜ੍ਹ ਸਾਹਿਬ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀਂ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਮੀਤ ਪ੍ਰਧਾਨ ਮੁਖਤਾਰ ਸਿੰਘ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪ੍ਰਸਨਲ ਸੈਕਟਰੀ ਹੁਸਨ ਲਾਲ ਸੂੰਢ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੋੱਲ ਪਰਮਜੀਤ ਭੱਲੋਵਾਲ, ਕੌਮੀ ਚੇਅਰਮੈਨ ਯੂਥ ਵਿੰਗ ਦਵਿੰਦਰ ਬਾਰਟੀਆ, ਉਪ ਪ੍ਰਧਾਨ ਪੰਜਾਬ ਬਲਵੀਰ ਸਿੰਘ ਚੀਮਾਂ ਅਤੇ ਗੁਰਦਸ਼ਰਨ ਸਿੰਘ ਖੈਰਾ ਉਪ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਜ਼ਿਲ੍ਹਾ ਅਤੇ ਬਲਾਕ 

ਪੱਧਰ ਦੇ ਅਹੁਦੇਦਾਰਾਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਨਵੇਂ ਸਾਲ 2024 ਦਾ ਕਲੰਡਰ ਅਤੇ ਡਾਇਰੀ ਬਣਾਉਣ ਲਈ ਸਲਾਹ ਮਸ਼ਵਰਾ ਕਰਕੇ ਜਲਦੀ ਤੋਂ ਜਲਦੀ ਫੰਡ ਇਕੱਠਾ ਕਰਕੇ ਬਣਾਇਆ ਜਾਵੇਗਾ ਅਤੇ 9 ਦਸੰਬਰ 2023 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੀ ਪੂਰੇ ਚਾਵਾਂ ਅਤੇ ਸ਼ਰਧਾ ਪੂਰਵਕ ਰੀਲੀਜ਼ ਕੀਤਾ ਜਾਵੇਗਾ। ਰਾਸ਼ਟਰੀ ਅਤੇ ਸੂਬਾ ਪੱਧਰੀ ਸਾਰੇ ਪ੍ਰੋਗਰਾਮ ਅਲੱਗ ਅਲੱਗ ਜ਼ਿਲਿਆਂ ਨੇ ਪੁਰਜ਼ੋਰ ਅਪੀਲ ਕਰਕੇ ਮਨਾਉਣ ਲਈ ਸਹਿਮਤੀ ਪ੍ਰਗਟਾਈ। ਸਾਰੇ ਆਏ ਹੋਏ ਅਹੁਦੇਦਾਰਾਂ ਨੇ ਸਾਰੇ ਮੱਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਅਤੇ ਅੱਗੇ ਹੋ ਕੇ ਵੱਧ ਚੜ੍ਹ ਕੇ ਸਮਾਜ ਸੇਵਾ ਵਿਚ ਹਿੱਸਾ ਪਾਉਣ ਲਈ ਭਰੋਸਾ ਦਿਵਾਇਆ । ਸੰਸਥਾ ਵੱਲੋਂ ਕੁਝ ਪਦਉਨਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਜਲਦੀ ਹੀ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਸੌਂਪੇ ਜਾਣਗੇ। ਹੋਰਨਾਂ ਤੋਂ ਇਲਾਵਾ ਦਲਬਾਰਾ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਦੀਪ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੂਰਬਚਨ ਕੌਰ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ, ਸਰੋਜ ਬਾਲਾ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ, ਹਰਚਰਨ ਕੌਰ ਤੂਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਰੋਪੜ੍ਹ,  ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ ਮੋਹਾਲੀ, ਜਗਤਾਰ ਸਿੰਘ ਚੇਅਰਮੈਨ ਬੁੱਧੀਜੀਵੀ ਸੈੱਲ, ਰੁਬਲਪ੍ਰੀਤ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਕੁਲਦੀਪ ਸਿੰਘ ਮੀਤ ਪ੍ਰਧਾਨ ਜਲੰਧਰ, ਧਰਮ ਸਿੰਘ ਚੇਅਰਮੈਨ, ਅਮਰਵੀਰ ਵਰਮਾ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਯੂਥ ਵਿੰਗ, ਸ਼ੌਕਤ ਅਲੀ ਬਰੌਂਗਾ , ਗੁਰਤੇਜ ਸਿੰਘ, ਨਛੱਤਰ ਸਿੰਘ, ਭਗਵਾਨ ਸਿੰਘ, ਦਵਿੰਦਰ ਸਿੰਘ ਅਤੇ ਦਲਬਾਰਾ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments