ਜਲੰਧਰ 19 ਸਤੰਬਰ (ਬਿਊਰੌ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੋਸਾਇਟੀ (ਰਜਿ.) ਨਕੋਦਰ (ਜਲੰਧਰ) ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ 1 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਸ਼੍ਰੀ ਗੌਰਵ ਨਾਗਰਾਜ ਪੰਜਾਬ ਪ੍ਰਧਾਨ, ਸਤਿੰਦਰ ਮੱਟੂ ਉਪ ਪ੍ਰਧਾਨ, ਵਿੱਕੀ ਮਲਸੀਆਂ ਪ੍ਰਧਾਨ ਹਲਕਾ ਸ਼ਾਹਕੋਟ, ਰਾਜੂ ਭੰਡਾਲ ਹਲਕਾ ਪ੍ਰਧਾਨ ਨੂਰਮਹਿਲ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਭਾਰਤ ਦੇ ਨਾਂਮਵਰ ਅਖਾੜਿਆਂ ਦੇ ਪਹਿਲਵਾਨ ਹਿੱਸਾ ਲੈਣਗੇ ਇਹ ਛਿਜ਼ ਮੇਲਾ ਦੁਪਿਹਰ 3 ਵਜੇ ਅੰਰਭ ਹੋਵੇਗਾ। ਜਿਸ ਵਿੱਚ ਪਟਕੇ ਦੀਆਂ ਕਿਸ਼ਤੀਆਂ ਦੇ ਇਨਾਮ 11 ਲੱਖ ਰੁਪਏ ਅਤੇ ਸ਼ਾਨਦਾਰ ਗੁਰਜ ਹੋਣਗੇ। ਇਸ ਛਿੰਝ ਮੇਲੇ ਵਿੱਚ ਪੰਜਾਬ ਦੇ ਬੱਬਰ ਸ਼ੇਰ ਰੁਸਤਮ ਪਹਿਲਵਾਨ ਪ੍ਰਿਤਪਾਲ ਫਗਵਾੜਾ, ਪਹਿਲਵਾਨ ਗੌਰਵ ਮਾਛੀਵਾੜਾ, ਪਹਿਲਵਾਨ ਭੁਪਿੰਦਰ ਅਜਨਾਲਾ, ਪਹਿਲਵਾਨ ਧਰਮਿੰਦਰ ਕੋਹਾਲੀ, ਪਹਿਲਵਾਨ ਬਾਬਾ ਫਰੀਦ ਦੀਨਾਨਗਰ, ਪਹਿਲਵਾਨ ਪਰਵੇਸ਼ ਧਲੇਤਾ ਆਦਿ ਨਾਮਵਰ ਮੱਲ ਹਿੱਸਾ ਲੈਣਗੇ। ਇਸ ਮੇਲੇ ਦੌਰਾਨ ਖੂਨਦਾਨ ਕੈਂਪ, ਫ੍ਰੀ ਮੈਡੀਕਲ ਕੈਂਪ, ਫ੍ਰੀ ਅੱਖਾਂ ਦਾ ਚੈਕਅਪ ਕੈਂਪ, ਫ੍ਰੀ ਦਿਲ ਦੇ ਰੋਗਾਂ ਦਾ ਚੈਕਅਪ ਕੈਂਪ ਅਤੇ ਲੋੜੀਂਦੇ ਮੈਡੀਕਲ ਟੈਸਟ ਵੀ ਫ੍ਰੀ ਕੀਤੇ ਜਾਣਗੇ। ਇਸ ਛਿੰਜ਼ ਮੇਲੇ ਵਿੱਚ ਸੱਦੇ ਹੋਏ ਪਹਿਲਵਾਨਾਂ ਦੀ ਹੀ ਕੁਸ਼ਤੀ ਹੋਵੇਗੀ। ਇਸਦੇ ਨਾਲ ਹੀ ਦਰਸ਼ਕਾਂ ਲਈ ਵੀ ਦਿਲਖਿੱਚਵੇਂ ਫ੍ਰੀ ਇਨਾਮ ਕੂਪਨਾਂ ਰਾਹੀਂ ਕੱਢੇ ਜਾਣਗੇ ਤੇ ਦੇਸੀ ਘਿਉ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ।
0 Comments