ਬਾਘਾ ਜਠੇਰਿਆਂ ਦਾ ਸਲਾਨਾ ਸ਼ਰਾਧਾਂ ਦਾ ਜੋੜ ਮੇਲਾ 1 ਅਕਤੂਬਰ ਨੂੰ ਦਿਨ ਐਤਵਾਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ-
ਬਾਘਾ ਜਠੇਰਿਆਂ ਦੇ ਸ਼ਰਾਧਾਂ ਦਾ ਸਲਾਨਾ ਜੋੜ ਮੇਲਾ 1 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਵੱਡਾ ਸਰਿਹਾਲਾ ਹੁਸ਼ਿਆਰਪੁਰ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਬਹੁਤ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਵਾਲੇ, ਸੈਕਟਰੀ ਸਤਪਾਲ ਬਾਘਾ, ਪ੍ਰਧਾਨ ਸਰਵਣ ਰਾਮ ਬੋਲੀਨਾ, ਹੁਸਨ ਲਾਲ ਬੋਲੀਨਾ, ਗਲਜਾਰੀ ਰਾਮ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। 

Post a Comment

0 Comments