ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਲਗਾਏ ਗਏ ਪੌਦੇ - ਡਾ. ਖੇੜਾ।


ਖੰਨਾ- ਮਨੁੱਖੀ ਅਧਿਕਾਰ ਮੰਚ ਵੱਲੋਂ ਜਿਲ੍ਹਾ ਖੰਨਾ ਦੇ ਬਲਾਕ ਜਰਗ ਵਿਖੇ 150 ਫਲਦਾਰ, ਫੁੱਲਦਾਰ, ਛਾਂਦਾਰ ਅਤੇ ਮੈਡੀਕੇਟਿਡ ਬੂਟੇ ਮੁ. ਸਾਦਿਕੀ ਦੀ ਪ੍ਰਧਾਨਗੀ ਹੇਠ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਅੰਮ੍ਰਿਤ ਪੁਰੀ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਅਤੇ ਬਲਵਿੰਦਰ ਸਿੰਘ ਬੰਬ ਕੌਮੀ ਚੀਫ਼ ਐਡਵਾਈਜ਼ਰ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਦਿਨੋ ਦਿਨ ਹੋ ਰਹੀ ਆਕਸੀਜਨ ਦੀ ਘਾਟ ਕਾਰਨ ਅਨੇਕਾਂ ਹੀ ਨਵੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਅਜਿਹੇ ਵਿੱਚ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਇੱਕ ਬੂਟਾ ਆਪਣੇ ਹੱਥੀ ਲੱਗਾ ਕੇ ਉਸਦੀ ਦੇਖਭਾਲ ਦਾ ਪ੍ਰਣ ਲੈਣ ਤਾਂ ਜੋ ਆਕਸੀਜਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਅਤੇ ਧਰਤੀ ਨੂੰ ਮੁੜ ਹਰੀ ਭਰੀ ਬਣਾ ਕੇ ਵੱਧ ਰਹੇ ਪ੍ਰਦੂਸ਼ਨ ਕਾਰਨ ਹੋ ਰਹੀਆਂ ਬਿਮਾਰੀਆਂ ਦਾ ਵੀ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਰ ਕਸਬੇ ਸ਼ਹਿਰ ਜਾਂ ਪਿੰਡ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਰੁੱਖਾਂ ਦੀ ਹੋ ਰਹੀ ਨਜ਼ਾਇਜ਼ ਕਟਾਈ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣ। ਹੋਰਨਾਂ ਤੋਂ ਇਲਾਵਾ ਸੰਦੀਪ ਕੌਰ ਪ੍ਰਧਾਨ ਪਟਿਆਲਾ, ਰਵਿੰਦਰ ਸਿੰਘ ਪਟਿਆਲਾ, ਕਰਨੈਲ ਸਿੰਘ ਸਲਾਣੀ ਮੀਤ ਪ੍ਰਧਾਨ ਅਮਲੋਹ, ਅਜੇ ਜੋਸ਼ੀ, ਰੇਨੂੰ ਜੋਸ਼ੀ, ਸਰੋਜ ਜੋਸ਼ੀ, ਮਾਧਵ ਜੋਸ਼ੀ ਅਤੇ ਵਿਵੇਕ ਆਦਿ ਵੀ ਇਸ ਸਮੇਂ ਹਾਜ਼ਿਰ ਹੋਏ।

Post a Comment

0 Comments