ਮਾਸਟਰ ਮਾਇੰਡ ਐਜੂਕੇਸ਼ਨ ਵਿਚ ਕੀਤਾ ਵਿਸ਼ੇਸ਼ ਦੌਰਾ - ਡਾ. ਖੇੜਾ


ਮਾਛੀਵਾੜਾ - ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੇ ਮਾਛੀਵਾੜਾ ਸੈਮੀਨਾਰ ਤੇ ਜਾਣ ਸਮੇਂ ਮਾਸਟਰ ਮਾਇੰਡ ਡਿਜਿਟਲ ਐਜੂਕੇਸ਼ਨ ਮਾਛੀਵਾੜਾ ਸਾਹਿਬ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਅੰਮ੍ਰਿਤਪੁਰੀ ਚੈਅਰਪਰਸਨ ਐਂਟੀ ਕ੍ਰਾਈਮ ਸੈੱਲ, ਸੰਦੀਪ ਕੌਰ ਪ੍ਰਧਾਨ ਪਟਿਆਲਾ, ਕਰਨੈਲ ਸਿੰਘ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ, ਰਵਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ ਬੰਬ ਅਤੇ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਪੁਹੰਚੇ। ਆਦਾਰੇ ਦੇ ਡਾਇਰੈਕਟਰ ਅੰਮ੍ਰਿਤ ਪਾਲ ਨੇ ਕੌਮੀ ਪ੍ਰਧਾਨ ਦੇ ਪੁਹੰਚਣ ਤੇ ਪੂਰੇ ਸਟਾਫ ਸਮੇਤ ਜੀ ਆਇਆਂ ਨੂੰ ਆਖਿਆ। ਇਸ ਮੌਕੇ ਅੰਮ੍ਰਿਤਪਾਲ ਨੇ ਗੱਲਬਾਤ ਕਰਦਿਆਂ ਲੰਬੇ ਸਮੇਂ ਤੋਂ ਚੱਲ ਰਹੇ ਕੋਰਸਾਂ ਬਾਰੇ ਜਿਨ੍ਹਾਂ ਵਿਚ ਕੰਪਿਊਟਰ, ਬਿਊਟੀਸ਼ਨ, ਟੈੱਲੀ (ਅਕਾਊਂਟ), ਸਪੀਕਿੰਗ ਕੋਰਸ ਅਤੇ ਟਾਈਪਿੰਗ ਕੋਰਸਾਂ ਦੀ ਭਰਭੂਰ ਜਾਣਕਾਰੀ ਸਾਂਝੀ ਕੀਤੀ। ਅਦਾਰੇ ਦੇ ਅੰਦਰਲਾ ਮਾਹੌਲ ਬਹੁਤ ਹੀ ਸਾਫ ਸੁਥਰਾ ਅਤੇ ਅਨੁਸ਼ਾਸ਼ਨ ਭਰਭੂਰ ਪਾਇਆ ਗਿਆ। ਇਸ ਮੌਕੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਕੌਮੀ ਪ੍ਰਧਾਨ ਡਾ. ਖੇੜਾ ਨੇ ਅਦਾਰੇ ਨੂੰ ਐਚ.ਆਰ.ਐਮ ਐਵਾਰਡ 2023 ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਮੁਹੰਮਦ ਅਲੀ, ਅਨੀਤਾ ਮਾਨ, ਕਮਲਜੀਤ ਕੌਰ, ਗਗਨ, ਬਵਨੀਤ ਕੌਰ, ਬਲਪ੍ਰੀਤ ਕੌਰ, ਪਵਨਦੀਪ ਕੌਰ ਅਤੇ ਚਾਂਦਨੀ ਆਦਿ ਮੌਜੂਦ ਸਨ।

Post a Comment

0 Comments