ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਜ਼ਿਲ੍ਹਾ ਮੋਗਾ ਵਿਚ ਮੀਟਿੰਗ ਹੋਈ


           ਮੋਗਾ/ਜਲੰਧਰ 28 ਸਤੰਬਰ (ਅਮਰਜੀਤ ਸਿੰਘ)- ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ ਜ਼ਿਲ੍ਹਾ ਮੋਗਾ ਚ ਅੱਜ ਮਿਟਿੰਗ ਰੱਖੀ ਗਈ, ਇਸ ਤਹਿਤ ਜਿਲ੍ਹਾ ਮੋਗਾ ਦੇ ਪ੍ਰਿਆਨਸ਼ੂ ਗੁਪਤਾ ਜ਼ਿਲ੍ਹਾ ਯੂਥ ਡੀਪਟੀ ਡਰੈਕਟਰ ਮੋਗਾ ਵਲੋ ਕਿਹਾ ਕੀ ਸਾਡਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅੱਗੇ ਲਿਆਉਣਾ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਉਦੇਸ਼ ਦੇ ਕੇ ਭਲਾਈ ਕਾਰਜਾਂ ਵੱਲ ਧਿਆਨ ਕੇਂਦਰਿਤ ਕਰਕੇ ਸਰਵ ਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਇਕ ਇਹੋ ਜਿਹੀ ਐਸੋਸੀਏਸ਼ਨ ਹੈ ਜਿਥੇ ਅਨੁਸ਼ਾਸ਼ਨ ਭੰਗ ਕਰਨ ਵਾਲੇ ਲਈ ਕੋਈ ਜਗ੍ਹਾ ਨਹੀਂ ਮਿਲਦੀ... ਉਨ੍ਹਾਂ ਕਿਹਾ ਐਸੋਸੀਏਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਐਸੋਸੀਏਸ਼ਨ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਪੂਰੀ ਲਗਨ ਨਾਲ ਅੱਗੇ ਆਉਣਾ ਪਵੇਗਾ ਅਤੇ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ। ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਅਤੇ ਹਰ ਸੁਝਾਵ ਦਾ ਸਵਾਗਤ ਹੈ ਪਰ ਐਸੋਸੀਏਸ਼ਨ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੀ ਵੀ ਕਦਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੋਕੇ ਜ਼ਿਲ੍ਹਾ ਮੈਂਬਰ ਅਰਮਾਨ ਗਰਗ, ਮੈਂਬਰ ਅਨਿਕੇਤ ਗਰਗ, ਮੈਂਬਰ ਵੰਸ਼ ਬਾਬਰ, ਦੀਪਕ ਗੋਇਲ ਮੈਂਬਰ, ਕੇਸ਼ਵ ਸਿੰਗਲਾ ਮੈਂਬਰ, ਸ਼ੁਬਮ ਸਿੰਗਲਾ ਮੈੰਬਰ ਅਤੇ ਵੱਡੀ ਗਿਨਤੀ 'ਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Post a Comment

0 Comments