ਜਸਵੀਰ ਸਿੰਘ ਸਾਬੀ ਪਿੰਡ ਪਧਿਆਣਾ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ 18ਵੀਂ ਵਾਰ ਖੂਨਦਾਨ ਕੀਤਾ
ਆਦਮਪੁਰ/ਜਲੰਧਰ 20 ਸਤੰਬਰ (ਅਮਰਜੀਤ ਸਿੰਘ)- ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਕਿਸੇ ਬੀਮਾਰੀ ਨਾਲ ਜੂਝ ਰਹੇ ਲੋ੍ਹੜਵੰਦ ਲਈ 18ਵੀਂ ਵਾਰ ਖੂਨਦਾਨ ਕਰ ਰਿਹਾ ਹਾਂ। ਪ੍ਰੈਸ ਨਾਲ ਗੱਲਬਾਤ ਦੌਰਾਨ ਜਸਵੀਰ ਸਿੰਘ ਸਾਬੀ ਪਧਿਆਣਾ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ ਦਸਿਆ ਕਿ ਉਹ ਅੱਜ ਪਿੰਡ ਦਾਉਦਪੁਰ ਵਿਖੇ ਪੁੱਜੇ ਜਿਥੇ ਉਨ੍ਹਾਂ ਦੇ ਮਿੱਤਰ ਸੁੱਖੀ ਦਾਉਦਪੁਰ ਵਾਲੇ ਨੇ ਆਪਣੇ ਗ੍ਰਹਿ ਵਿੱਖੇ 27ਵਾਂ ਖੂਨਦਾਨ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਵਸ ਦੇ ਸਬੰਧ ਵਿੱਚ ਲਗਾਇਆ। ਜਿਥੇ ਮੈਨੂੰ ਵੀ 18ਵੀਂ ਵਾਰ ਖੂਨਦਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਮਾਤਮਾ ਨੇ ਜਿਨ੍ਹਾਂ ਚਿਰ ਸਵਾਸ ਬਖਸ਼ੇ ਹਨ ਉਨ੍ਹਾਂ ਚਿਰ ਉਹ ਖੂਨ ਦਾ ਇੱਕ-ਇੱਕ ਕਤਰਾ ਸਮੇਂ-ਸਮੇਂ ਅਨੁਸਾਰ ਦਾਨ ਕਰਦੇ ਰਹਿਣਗੇ। ਉਨ੍ਹਾਂ ਪੈਸ ਨਾਲ ਗੱਲਬਾਤ ਕਰਦਿਆਂ ਕਿਹਾ ਖੂਨਦਾਨ ਕਰਨ ਨਾਲ ਕੋਈ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਤੇ ਦਾਨ ਕਰਨ ਵਾਲੇ ਵਿਆਕਤੀ ਨੂੰ ਵੀ ਫਾਇਦਾ ਹੁੰਦਾ ਹੈ। ਬਲੱਡ ਡੋਨੇਸ਼ਨ ਕਰਨ ਦੇ ਬਾਅਦ ਚੰਗੀ ਖੁਰਾਕ ਲੈਣ ਨਾਲ ਸਰੀਰ ’ਚ ਨਵਾਂ ਖੂਨ ਬਣਦਾ ਹੈ। ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਇਸ ਨਾਲ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਵੀ ਚਾਂਸ ਘੱਟ ਹੁੰਦਾ ਹੈ ਤੇ ਕਈ ਭਿਆਨਕ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅਗਰ ਖੂਨਦਾਨ ਕਰਨ ਨਾਲ ਕਿਸੇ ਦੀ ਜਾਨ ਬਚ ਜਾਂਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਦੁਨੀਆਂ ਤੇ ਹੋਰ ਕੋਈ ਹੋ ਹੀ ਨਹੀਂ ਸਕਦੀ। ਉਨ੍ਹਾਂ ਹਰ ਇੱਕ ਮਨੁੱਖ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
0 Comments