ਉਮੇਸ਼ ਛਾਬੜਾ, ਕੁਲਵਿੰਦਰ ਬਾਘਾ ਤੇ ਹੋਰ ਅਹਿਮ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਇਆ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੁੱਖੀ ਦਾਊਦਪੁਰੀਆ ਜੀ ਅਤੇ ਭੈਣ ਅਰਪਿਤਾ ਜੀ ਦੇ ਜਨਮ ਦਿਨ ਤੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦਿਆਂ ਪਿੰਡ  ਦਾਊਦਪੁਰ ਨੇੜੇ ਸਾਰੋਬਾਦ ਵਿਖੇ 27ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ! ਜਿਸ ਵਿੱਚ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ! ਇਸ ਬਲੱਡ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ
ਉਮੇਸ਼ ਛਾਬੜਾ ਹੈਲਪਿੰਗ ਹੈਡਜ ਪੰਜਾਬ, ਕੁਲਵਿੰਦਰ ਬਾਘਾ ਸਰਪੰਚ ਯੂਨੀਅਨ ਪ੍ਰਧਾਨ, ਸੀਨੀਅਰ ਅਕਾਲੀ ਆਗੂ ਹਰਕੀਰਤ ਸਿੰਘ ਨਿੱਝਰ, ਲਖਵੀਰ ਸਿੰਘ ਸਰਪੰਚ ਸਾਰੋਬਾਦ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ, ਗੌਰਵ ਗੋਰਾਂ ਸਰਪ੍ਰਸਤ ਸਤਨਾਮ ਬਲੱਡ ਸੈਂਟਰ ਹੁਸ਼ਿਆਰਪੁਰ ਤੇ ਹੋਰ ਸ਼ਖ਼ਸੀਅਤਾਂ ਤੇ ਪੱਤਵੰਤੇ ਸੱਜਣ ਹਾਜ਼ਰ ਹੋਏ! ਕੈੰਪ ਦੀ ਸਮਾਪਤੀ ਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਇਸ ਬਲੱਡ ਕੈਂਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ! ਇਸ ਮੌਕੇ ਹਰਕੀਤ ਸਿੰਘ ਨਿੱਝਰ, ਸਰਪੰਚ ਲਖਵੀਰ ਸਿੰਘ, ਪ੍ਰਿਤਪਾਲ ਸਿੰਘ ਧਾਮੀ, ਗੋਰਾ ਆਦਮਪੁਰ, ਅਮਰਜੀਤ ਸਿੰਘ ਕਡਿਆਣਾ, ਜਗਿੰਦਰ ਕਡਿਆਣਾ, ਅਮਨਦੀਪ ਸਿੰਘ ਭੇਲਾਂ, ਬਵਨ ਨਿੱਝਰ, ਮਨਵੀਰ ਮਾਹੀ ਤੇ ਹੋਰ ਹਾਜ਼ਰ ਸਨ!

Post a Comment

0 Comments