ਜਲੰਧਰ, 23 ਸਤੰਬਰ (AMARJIT SINGH)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫ਼ਤਿਹਗੜ੍ਹ ਸਾਹਿਬ ਦੇ ਨਵੇਂ ਬਣੇ ਚੇਅਰਮੈਨ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ ਦਾ ਵਿਸਤਾਰ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਜਿਨ੍ਹਾਂ ਵਿਚ ਜਲੰਧਰ ਦੇ ਪਰਮਜੀਤ ਸਿੰਘ ਠੇਕੇਦਾਰ ਨੂੰ ਟਰੱਸਟ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੂੰ ਅੱਜ ਜਲੰਧਰ ਵਿਖੇ ਇੱਕ ਬੈਠਕ ਦੌਰਾਨ ਕਸ਼ਯਪ ਰਾਜਪੂਤ ਮਹਾਂ ਸਭਾ ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਅਹੁਦੇਦਾਰਾਂ ਪ੍ਰਧਾਨ ਗੁਰਦਿਆਲ ਸਿੰਘ ਰਸੀਆ, ਉਪ-ਚੇਅਰਮੈਨ ਚਰਨਜੀਤ ਸਿੰਘ ਚੰਨੀ, ਸੀਨੀ. ਉਪ-ਪ੍ਰਧਾਨ ਪ੍ਰਕਾਸ਼ ਸਿੰਘ, ਪਰਵਿੰਦਰ ਸਿੰਘ, ਪ੍ਰਿਥੀ ਸਿੰਘ, ਰਣਬੀਰ ਸਿੰਘ ਰਾਣਾ, ਬਲਵੀਰ ਕਸ਼ਯਪ, ਰਿੰਕੂ, ਸੁੱਖਾ, ਜਸਵੰਤ ਸਿੰਘ, ਬਲਰਾਜ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਨੇ ਕਿਹਾ ਕਿ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨ-ਮਨ ਨਾਲ ਨਿਭਾਵਾਂਗਾ।
0 Comments