ਸਵੱਛਤਾ ਜਿੱਥੇ ਵਾਤਾਵਰਣ ਨੂੰ ਸੁਖਾਵਾਂ ਰੱਖਦੀ ਹੈ ਉੱਥੇ ਹੀ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ - ਮਾਨ


ਫਗਵਾੜਾ 15 ਸਤੰਬਰ (ਸ਼ਿਵ ਕੋੜਾ)-
ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਫਗਵਾੜਾ ਵਲੋਂ ਰਾਮਗੜ੍ਹੀਆਂ ਆਰਟਸ ਕਾਲਜ ਸਤਨਾਮਪੁਰਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਢੀ ਗਈ ਸਵੱਛਤਾ ਰੈਲੀ ਨੂੰ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਅਤੇ ਸਾਫ ਸੁਥਰਾ ਵਾਤਾਵਰਣ ਬਨਾਉਣ ਵਿਚ ਨਗਰ ਨਿਗਮ ਫਗਵਾੜਾ ਦਾ ਸਹਿਯੋਗ ਕਰਨ। ਮਾਨ ਨੇ ਕਿਹਾ ਕਿ ਸਵੱਛਤਾ ਜਿੱਥੇ ਵਾਤਾਵਰਣ ਨੂੰ ਸੁਖਾਵਾਂ ਰੱਖਦੀ ਹੈ ਉੱਥੇ ਹੀ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ ਕਿਉਂਕਿ ਗੰਦਗੀ ਵਿਚ ਪੈਦਾ ਹੋਣ ਵਾਲੇ ਜੀਵ ਜੰਤੂ ਅਨੇਕਾਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਦੌਰਾਨ ਮਾਨ ਨੇ ਖੁਦ ਵੀ ਸਾਫ ਸਫਾਈ ਦਾ ਉਪਰਾਲਾ ਕੀਤਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾ ਸਕੇ। ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਬਨਾਉਣ ਵਿਚ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ਹਰਮੇਸ਼ ਪਾਠਕ, ਸੀਨੀਅਰ ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁੱਲੀ, ਰਣਜੀਤ ਪਾਬਲਾ, ਡਾ. ਮਨਜੀਤ ਸਿੰਘ, ਪੰਜਾਬੀ ਗਾਇਕ ਫਿਰੋਜ ਖਾਨ, ਨਰੇਸ਼ ਸ਼ਰਮਾ, ਫ਼ੌਜੀ ਸ਼ੇਰਗਿੱਲ, ਰਾਕੇਸ਼ ਕੁਮਾਰ, ਰਣਬੀਰ ਸਿੰਘ, ਰਾਜਾ ਕੋਲਸਰ, ਸੁਖਦੇਵ ਸਿੰਘ, ਸੋਨੂੰ ਬੋਧ, ਸੰਤੋਖ, ਅਮਨਦੀਪ, ਗੁਰਪ੍ਰੀਤ ਕੌਰ ਜੰਡੂ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਤੁੱਲੀ, ਰਾਜਿੰਦਰ ਚੋਪੜਾ ਐਸ. ਸੀ, ਅਜੇ ਕੁਮਾਰ ਚੀਫ਼ ਸੈਂਨਟਰੀ ਇੰਸਪੈਕਟਰ, ਵਿਕਾਸ ਸੈਂਨਟਰੀ ਇੰਸਪੈਕਟਰ, ਸੰਜੀਵ ਸੈਂਨਟਰੀ ਇੰਸਪੈਕਟਰ, ਪੂਜਾ ਰਾਣੀ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Post a Comment

0 Comments